India

ਕ੍ਰਾਈਮ ਬ੍ਰਾਂਚ ਨੇ ਏਅਰ ਹੋਸਟੈੱਸ ਨੂੰ 100 ਗ੍ਰਾਮ MDMR ਸਮੇਤ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ – ਇੰਦੌਰ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ਇਕ ਲੜਕੀ ਨੂੰ 100 ਗ੍ਰਾਮ MDMA (ਡਰੱਗ) ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲੜਕੀ ਬੀਤੀ 31 ਦਸੰਬਰ ਨੂੰ ਇੱਕ ਪਾਰਟੀ ਲਈ ਸਮੱਗਲਰਾਂ ਨੂੰ ਸਾਮਾਨ (ਨਸ਼ਾ) ਪਹੁੰਚਾਉਣ ਆਈ ਸੀ। ਪੁਲਸ ਨੇ ਉਸ ਕੋਲੋਂ 100 ਗ੍ਰਾਮ ਐੱਮਡੀਐੱਮਏ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 10 ਲੱਖ ਰੁਪਏ ਹੈ।ਪੁਲਿਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਚਾਰ ਦਿਨ ਪਹਿਲਾਂ ਨਾਰਕੋ ਹੈਲਪਲਾਈਨ ਨੰਬਰ 7049108383 ਜਾਰੀ ਕੀਤਾ ਸੀ। ਪੁਲੀਸ ਨੂੰ ਇਸ ਨੰਬਰ ’ਤੇ ਲੜਕੀ ਬਾਰੇ ਸੂਚਨਾ ਮਿਲੀ ਸੀ। ਦੋ ਦਿਨ ਪਹਿਲਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗਾਹਕ ਬਣ ਕੇ ਸਮੱਗਲਰਾਂ ਤੱਕ ਪਹੁੰਚ ਕੀਤੀ ਅਤੇ ਲੜਕੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਬੱਸ ਰਾਹੀਂ ਮੁੰਬਈ ਤੋਂ ਇੰਦੌਰ ਆ ਰਹੀ ਸੀ। ਲੜਕੀ ਨੇ ਆਪਣਾ ਨਾਂ ਮਾਨਸੀ ਦੱਸਿਆ ਹੈ। ਉਸ ਨੇ ਦੱਸਿਆ ਕਿ ਉਹ ਏਅਰ ਹੋਸਟੈੱਸ ਹੈ। ਹਾਲਾਂਕਿ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੇ ਏਅਰ ਹੋਸਟੇਸ ਦੀ ਨੌਕਰੀ ਛੱਡ ਦਿੱਤੀ ਸੀ।ਪੁਲਿਸ ਨੇ ਦੱਸਿਆ ਕਿ ਲੜਕੀ ਕੋਲੋਂ ਨੇਪਾਲ ਅਤੇ ਬਹਿਰੀਨ ਦੀ ਕਰੰਸੀ ਵੀ ਮਿਲੀ ਹੈ। ਕੁੜੀ ਡਾਰਕ ਨੈੱਟ ਨਾਲ ਜੁੜੀ ਹੋਈ ਸੀ। ਪੁੱਛਗਿੱਛ ਦੌਰਾਨ ਲੜਕੀ ਨੇ ਮੁੰਬਈ ਅਤੇ ਇੰਦੌਰ ਦੇ ਕਈ ਸਮੱਗਲਰਾਂ ਦੇ ਨਾਂ ਕਬੂਲ ਕੀਤੇ ਹਨ।ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਡੀਜੀਪੀ ਗੁਰੂਪ੍ਰਸਾਦ ਪਰਾਸ਼ਰ ਮੁਤਾਬਕ ਮਾਨਸੀ ਦੇਹ ਵਪਾਰ, ਮਨੁੱਖੀ ਤਸਕਰੀ ਦੇ ਦੋਸ਼ੀ ਸਾਗਰ ਜੈਨ ਉਰਫ ਸੈਂਡੋ ਦੇ ਗਿਰੋਹ ਨਾਲ ਵੀ ਜੁੜੀ ਹੋਈ ਹੈ। ਉਹ ਹਾਈ ਪ੍ਰੋਫਾਈਲ ਪਾਰਟੀਆਂ ਨੂੰ ਡਰੱਗ ਸਪਲਾਈ ਕਰਦੀ ਹੈ।

Related posts

ਪ੍ਰਧਾਨ ਮੰਤਰੀ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 16 ਸੌ ਕਰੋੜ ਦੇ ਵਿਸ਼ੇਸ਼ ਵਿੱਤੀ ਪੈਕੇਜ ਐਲਾਨ !

admin

ਅਮਰਨਾਥ ਯਾਤਰਾ 2022 ਪੰਥ ਚੌਕ ਟਰਾਂਜ਼ਿਟ ਕੈਂਪ ‘ਚ ਠਹਿਰ ਸਕਣਗੇ ਬਾਬਾ ਅਮਰਨਾਥ ਯਾਤਰਾ ਦੇ ਸ਼ਰਧਾਲੂ, 100 ਵਾਸ਼ਰੂਮਾਂ ਦਾ ਹੋਵੇਗਾ ਪ੍ਰਬੰਧ

Bunty

ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬੁੱਢਾ ਦਲ ਦਾ ਸਥਾਪਨਾ ਦਿਵਸ ਅਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਏ

Bunty