International

ਵੇਰੀਐਂਟ ’ਤੇ ਨਿਰਭਰ ਕਰਦਾ ਹੈ ਕੋਵਿਡ ਦੇ ਲੱਛਣਾਂ ਦਾ ਸੰਭਾਵਿਤ ਕ੍ਰਮ

ਬ੍ਰਾਜ਼ੀਲ – ਅਮਰੀਕਾ ’ਚ ਹੋਏ ਇਕ ਹਾਲੀਆ ਅਧਿਐਨ ’ਚ ਪਤਾ ਲੱਗਾ ਹੈ ਕਿ ਸਾਰਸ ਸੀਓਵੀ-2 ਦੇ ਵੱਖ-ਵੱਖ ਵੇਰੀਐਂਟ ਤੋਂ ਪ੍ਰਭਾਵਿਤ ਮਰੀਜ਼ਾਂ ’ਚ ਕੋਵਿਡ-19 ਦੇ ਲੱਛਣਾਂ ਦਾ ਸੰਭਾਵਿਤ ਕ੍ਰਮ ਵੱਖ-ਵੱਖ ਹੁੰਦਾ ਹੈ। ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਉਹ ਕੋਵਿਡ ਦੇ ਲੱਛਣ ਭੂਗੋਲਿਕ ਖੇਤਰ ਤੇ ਕਿਸੇ ਖ਼ਾਸ ਮਰੀਜ਼ ’ਚ ਵੱਖ-ਵੱਖ ਦਿਸਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਇਨਫੈਕਸ਼ਨ ਬਿਮਾਰੀਆਂ ਨੂੰ ਲੱਛਣਾਂ ਦੇ ਕ੍ਰਮ ਦੀ ਪਛਾਣ ਜ਼ਰੀਏ ਵੰਡਿਆ ਜਾ ਸਕਦਾ ਹੈ। ਇਸ ਤਰ੍ਹਾਂ ਬਿਨਾਂ ਦਵਾਈ ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਪੀਐੱਲਓਐੱਸ ਕੰਪਿਊਟੈਸ਼ਨਲ ਬਾਇਓਲਾਜੀ ਨਾਮਕ ਮੈਗਜ਼ੀਨ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ ਜਨਵਰੀ ਤੋਂ ਮਈ 2020 ਵਿਚਾਲੇ 373883 ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਦੇ ਲੱਛਣਾਂ ਦੇ ਕ੍ਰਮ ਦੀ ਪਛਾਣ ਲਈ ਇਕ ਮਾਡਲ ਤਿਆਰ ਕੀਤਾ ਗਿਆ ਸੀ। ਜਦੋਂ ਚੀਨ ’ਚ ਕੋਰੋਨਾ ਸਾਹਮਣੇ ਆਇਆ ਉਦੋਂ ਪੀਡ਼ਤਾਂ ਨੰ ਬੁਖਾਰ ਤੋਂ ਬਾਅਦ ਸਰਦੀ-ਖਾਂਸੀ ਤੇ ਉਲਟੀ ਦੀ ਸਮੱਸਿਆ ਹੁੰਦੀ ਸੀ। ਪਰ ਜਦੋਂ ਅਮਰੀਕਾ ’ਚ ਪ੍ਰਸਾਰ ਹੋਇਆ, ਉਦੋਂ ਉੱਥੇ ਸਰਦੀ-ਖਾਂਸੀ ਪਹਿਲਾ ਲੱਛਣ ਸੀ, ਜਦੋਂਕਿ ਡਾਇਰਿਆ ਤੀਸਰਾ। ਬ੍ਰਾਜ਼ੀਲ, ਹਾਂਗਕਾਂਗ ਤੇ ਜਾਪਾਨ ਤੋਂ ਪ੍ਰਾਪਤ ਅੰਕਡ਼ਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਖੋਜਕਰਤਾਵਾਂ ਨੇ ਪਾਇਆ ਕਿ ਕੋਵਿਡ ਦੇ ਲੱਛਣਾਂ ਦਾ ਕ੍ਰਮ ਭੂਗੋਲਿਕ ਖੇਤਰ, ਮੌਸਮ ਜਾਂ ਖਾਸ ਮਰੀਜ਼ ਦੀ ਬਜਾਏ ਸਾਰਸ ਸੀਓਵੀ-2 ਦੇ ਵੇਰੀਐਂਟ ’ਤੇ ਨਿਰਭਰ ਕਰਦਾ ਹੈ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin