ਕਾਬੁਲ – ਤਾਲਿਬਾਨ ਨੇ ਸ਼ਨਿਚਰਵਾਰ ਨੂੰ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਲਈ 170 ਮੈਂਬਰੀ ਵਿਸ਼ੇਸ਼ ਪੁਲਿਸ ਟੀਮ ਦੇ ਗਠਨ ਦਾ ਐਲਾਨ ਕੀਤਾ। ਖਾਮਾ ਪ੍ਰੈੱਸ ਮੁਤਾਬਕ, ਅਫ਼ਗਾਨਿਸਤਾਨ ਦੇ ਉੱਚ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਯੂਨਿਟ ਦੇ ਜਵਾਨ ਮੰਤਰਾਲੇ ਦੇ ਵਿਸ਼ੇਸ਼ ਬਲ ਦਾ ਹਿੱਸਾ ਹਨ। ਮੰਤਰਾਲੇ ਦੇ ਉਪ ਮੰਤਰੀ ਲੁਤਫੁੱਲਾ ਖੈਰਖਵਾ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਲਈ ਵਿਸ਼ੇਸ਼ ਯੂਨਿਟ ਦਾ ਗਠਨ ਜ਼ਰੂਰੀ ਸੀ।ਉਧਰ, ਇਸਲਾਮਿਕ ਸਟੇਟ-ਖੁਰਾਸਾਨ (ਆਈਐੱਸ-ਕੇ) ਨੇ ਕਾਬੁਲ ਸਥਿਤ ਪਾਸਪੋਰਟ ਦਫ਼ਤਰ ’ਤੇ 23 ਦਸੰਬਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਆਤਮਘਾਤੀ ਹਮਲਾਵਰ ਨੇ ਦਫ਼ਤਰ ’ਚ ਵੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ।ਤਾਲਿਬਾਨ ਨੇ ਅਬਦੁਲ ਲਤੀਫ਼ ਨਾਜਰੀ ਨੂੁੰ ਕਾਰਜਕਾਰੀ ਸਰਕਾਰ ਦਾ ਉਪ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਲਤੀਫ਼ ਕਾਬੁਲ ਯੂਨੀਵਰਸਿਟੀ ’ਚ ਲੈਕਚਰਰ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਦੱਸਿਆ ਕਿ ਲਤੀਫ਼ ਨੂੰ ਵਿੱਤ ਮੰਤਰਾਲੇ ’ਚ ਪੇਸ਼ੇਵਰ ਉਪ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਅਫ਼ਗਾਨਿਸਤਾਨ ਦੀ ਕਾਰਜਕਾਰੀ ਸਰਕਾਰ ’ਚ ਸ਼ਾਮਲ ਹੋਣ ਵਾਲੇ ਘੱਟਗਿਣਤੀ ਭਾਈਚਾਰੇ ਦੇ ਦੂਸਰੇ ਵਿਅਕਤੀ ਹੈ। ਉਧਰ, ਕਾਰਜਕਾਰੀ ਵਿੱਤ ਮੰਤਰੀ ਆਮਿਰ ਖ਼ਾਨ ਮੁਤੱਾਕੀ ਨੇ ਕਜ਼ਾਕਿਸਤਾਨ ਦੇ ਵਪਾਰ ਮੰਤਰੀ ਬਖਤ ਸੁਲਤਾਨੋਵ ਨੂੁੰ ਕਾਬੁਲ ’ਚ ਮੁਲਾਕਾਤ ਕੀਤੀ ਤੇ ਵਪਾਰ, ਟਰਾਂਜਿਟ ਤੇ ਅਰਥਚਾਰੇ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ। ਅਫ਼ਗਾਨਿਸਤਾਨ ਤੇ ਕਜ਼ਾਕਿਸਤਾਨ ਵਿਚਾਲੇ ਵਪਾਰ ’ਚ 27 ਫ਼ੀਸਦੀ ਦੀ ਗਿਰਾਵਟ ਆਈ ਹੈ।
ਤਾਲਿਬਾਨ ਨੇ ਮਾੜੀ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਸ਼ਾਂਤੀ ਤੇ ਸੰਸਦੀ ਮਾਮਲਿਆਂ ਦੇ ਮੰਤਰਾਲਿਆਂ, ਦੋ ਚੋਣ ਕਮਿਸ਼ਨਾਂ ਤੇ ਕਈ ਸਥਾਨਕ ਸਰਕਾਰਾਂ ਨੂੰ ਭੰਗ ਕਰ ਦਿੱਤਾ ਹੈ। ਕਾਰਜਕਾਰੀ ਸਰਕਾਰ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਇਕ ਵੱਡੀ ਪ੍ਰੀਸ਼ਦ ਤੇ ਆਮ ਪ੍ਰੀਸ਼ਦਾਂ ਦੇ ਗਠਨ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਤਰਾਲੇ, ਕਮਿਸ਼ਨ ਤੇ ਸਥਾਨਕ ਵਿਭਾਗ ਸਰਕਾਰ ’ਤੇ ਬੋਝ ਬਣ ਗਏ ਸਨ। ਬਰਤਾਨੀਆ ਦੀ ਇਕ ਅਖ਼ਬਾਰ ਨੇ ਸ਼ਨਿਚਰਵਾਰ ਨੂੰ ਆਪਣੀ ਰਿਪੋਰਟ ’ਚ ਕਿਹਾ ਕਿ ਤਾਲਿਬਾਨ ਨਾਲ ਲੜਾਈ ’ਚ ਬਿ੍ਰਟਿਸ਼ ਆਰਮੀ ਦੀ ਮਦਦ ਕਰਨ ਵਾਲੇ ਹਜ਼ਾਰਾਂ ਅਫ਼ਗਾਨੀ ਨਾਗਰਿਕ ਹੁਣ ਵੀ ਅਫ਼ਗਾਨਿਸਤਾਨ ’ਚ ਹੀ ਫਸੇ ਹੋਏ ਹਨ। ਸਪੁਤਨਿਕ ਮੁਤਾਬਕ ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਦਾ ਕਹਿਣਾ ਹੈ ਕਿ ਫ਼ੌਜੀਆਂ ਦੀ ਮਦਦ ਕਰਨ ਵਾਲੇ 167 ਸਥਾਨਕ ਲੋਕ ਅਫ਼ਗਾਨਿਸਤਾਨ ’ਚ ਫਸੇ ਹਨ। ਹਾਲਾਂਕਿ ਸਾਬਕਾ ਵਿਦੇਸ਼ ਮੰਤਰੀ ਜਾਨੀ ਮਰਸਰ ਦਾ ਦਾਅਵਾ ਹੈ ਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ’ਚ ਹੈ।