ਵਾਸ਼ਿੰਗਟਨ – ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਚਲਦਿਆਂ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਖਾਸਕਰ ਯੂਰਪੀ ਦੇਸ਼ਾਂ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ। ਬਰਤਾਨੀਆ ਦੇ ਨਾਲ ਹੀ ਫਰਾਂਸ ਵਿਚ ਵੀ ਕੋਰੋਨਾ ਦੀ ਨਵੀਂ ਲਹਿਰ ਨਜ਼ਰ ਆ ਰਹੀ ਹੈ। ਫਰਾਂਸ ਵਿਚ ਸ਼ਨਿਚਰਵਾਰ ਨੂੰ ਇਕ ਦਿਨ ਵਿਚ ਕੋਰੋਨਾ ਦੇ ਰਿਕਾਰਡ ਇਕ ਲੱਖ ਚਾਰ ਹਜ਼ਾਰ 6 ਸੌ ਗਿਆਰ੍ਹਾਂ ਨਵੇਂ ਮਾਮਲੇ ਪਾਏ ਗਏ। ਉੱਥੇ ਬਰਤਾਨੀਆ ਵਿਚ ਕ੍ਰਿਸਮਸ ਨੂੰ ਦੇਖਦੇ ਹੋਏ ਕੋਰੋਨਾ ਇਨਫੈਕਸ਼ਨ ਦੇ ਅੰਕੜੇ ਨਹੀਂ ਦੱਸੇ ਜਾ ਰਹੇ ਹਨ ਪਰ ਸ਼ੁਕਰਵਾਰ ਨੂੰ 1,22,186 ਕੇਸ ਦਰਜ ਕੀਤੇ ਗਏ ਸਨ। ਹਾਲਾਤ ਨੂੰ ਕਾਬੂ ਵਿਚ ਕਰਨ ਲਈ ਬੋਰਿਸ ਜਾਨਸਨ ਦੀ ਸਰਕਾਰ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਰੂਸ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ। ਬੀਤੇ 24 ਘੰਟੇ ਵਿਚ ਮਹਾਮਾਰੀ ਨਾਲ 968 ਲੋਕਾਂ ਦੀ ਮੌਤ ਹੋਈ ਹੈ ਜਦਕਿ ਕੋਰੋਨਾ ਦੇ 23,721 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਰੂਸ ਵਿਚ ਇਨਫੈਕਟਿਡਾਂ ਦਾ ਅੰਕੜਾ ਵੱਧ ਕੇ 10,392,020 ਹੋ ਗਿਆ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 304,218 ਹੋ ਗਈ ਹੈ।ਅਮਰੀਕਾ ਵਿਚ ਕ੍ਰਿਸਮਸ ਦੀਆਂ ਛੁੱਟੀਆਂ ਦਾ ਮਜ਼ਾ ਕਿਰਕਿਰਾ ਹੋ ਗਿਆ ਹੈ। ਹਵਾਬਾਜ਼ੀ ਕੰਪਨੀਆਂ ਨੇ ਸ਼ਨਿਚਰਵਾਰ ਨੂੰ ਵੀ ਸੈਂਕੜੇ ਉਡਾਣਾਂ ਨੂੰ ਰੱਦ ਕਰ ਦਿੱਤਾ। ਏਅਰ ਲਾਈਨਜ਼ ਨੇ ਕੋਵਿਡ-19 ਕਾਰਨ ਸਟਾਫ ਦੀ ਕਮੀ ਨੂੰ ਕਾਰਨ ਦੱਸਿਆ ਹੈ। ਸ਼ਨਿਚਰਵਾਰ ਨੂੰ ਅਮਰੀਕਾ ਵਿਚ ਲਗਪਗ 1000 ਉਡਾਣਾਂ ਰੱਦ ਹੋ ਗਈਆਂ।ਫਰਾਂਸ ਵਿਚ ਸ਼ਨਿਚਰਵਾਰ ਨੂੰ ਇਕ ਦਿਨ ਵਿਚ ਕੋਰੋਨਾ ਦੇ ਰਿਕਾਰਡ 1,04,611 ਮਾਮਲੇ ਪਾਏ ਗਏ ਹਨ। ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਫਰਾਂਸ ਵਿਚ ਕੋਵਿਡ-19 ਤੇ ਓਮੀਕ੍ਰੋਨ ਦੇ ਮਾਮਲੇ ਵਧਣ ਨਾਲ ਹਸਪਤਾਲਾਂ ’ਤੇ ਵੀ ਦਬਾਅ ਵੱਧਣ ਲੱਗਾ ਹੈ।
previous post