International

ਬ੍ਰਾਜ਼ੀਲ ’ਚ ਹੜ੍ਹ ਨਾਲ ਭਾਰੀ ਤਬਾਹੀ 18 ਲੋਕਾਂ ਦੀ ਮੌਤ

ਬ੍ਰਾਸੀਲਿਆ – ਬ੍ਰਾਜ਼ੀਲ ’ਚ ਆਏ ਭਿਆਨਕ ਹੜ੍ਹ ਨਾਲ 18 ਲੋਕਾਂ ਦੀ ਮੌਤ ਹੋ ਗਈ ਅਤੇ 280 ਤੋਂ ਵੱਧ ਜ਼ਖ਼ਮੀ ਹੋ ਗਏ। ਸੀਐੱਨਐੱਨ ਨੇ ਸੋਮਵਾਰ ਨੂੰ ਗਵਰਨਰ ਰੁਈ ਕੋਸਟਾ ਦੇ ਹਵਾਲੇ ਤੋਂ ਦੱਸਿਆ ਕਿ ਹੜ੍ਹ ਨਾਲ ਬਾਹਿਆ ਪ੍ਰਾਂਤ ਦੇ ਕਰੀਬ 40 ਸ਼ਹਿਰ ਪ੍ਰਭਾਵਿਤ ਹੋਏ ਹਨ।ਉਨ੍ਹਾਂ ਕਿਹਾ, ”ਇਹ ਬਹੁਤ ਵੱਡੀ ਤ੍ਰਾਸਦੀ ਹੈ। ਮੈਂ ਬਾਹੀਆ ਦੇ ਹਾਲ ਹੀ ਦੇ ਇਤਿਹਾਸ ਵਿੱਚ ਅਜਿਹਾ ਕੁਝ ਦੇਖਿਆ ਹੋਵੇ, ਯਾਦ ਨਹੀਂ ਹੈ। ਸ਼ਹਿਰਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ। ਇਹ ਸੱਚਮੁੱਚ ਬਹੁਤ ਭਿਆਨਕ ਹੈ, ਬਹੁਤ ਸਾਰੇ ਘਰ ਅਤੇ ਸੜਕਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ।”ਬਾਹੀਆ ਦੀ ਸਿਵਲ ਡਿਫੈਂਸ ਐਂਡ ਸਕਿਓਰਿਟੀ ਏਜੰਸੀ ਮੁਤਾਬਕ ਹੜ੍ਹ ਕਾਰਨ 35,000 ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਇਸ ਦੌਰਾਨ ਸ਼ਨੀਵਾਰ ਦੇਰ ਸ਼ਾਮ ਇਟਾਂਬੇ ਕਸਬੇ ਵਿੱਚ ਭਾਰੀ ਮੀਂਹ ਕਾਰਨ ਬੰਨ੍ਹ ਟੁੱਟ ਗਿਆ।ਬ੍ਰਾਜ਼ੀਲ ਦੇ ਨੈਸ਼ਨਲ ਇੰਸਟੀਚਿਊਟ ਆਫ ਮੀਟਿਓਰੋਲੋਜੀ ਨੇ ਲਗਭਗ ਪੂਰੇ ਬਾਹੀਆ ਸੂਬੇ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਸੋਮਵਾਰ ਅਤੇ ਮੰਗਲਵਾਰ ਨੂੰ ਸਥਿਤੀ ‘ਚ ਸੁਧਾਰ ਹੋਣ ਦੀ ਉਮੀਦ ਹੈ।

Related posts

ਭਾਰਤੀ ਵਿਦਿਆਰਥੀ ਬਿਨ੍ਹਾਂ ਵਰਕ ਪਰਮਿਟ ਦੇ ਹਰ ਹਫ਼ਤੇ 24 ਘੰਟੇ ਕੰਮ ਕਰ ਸਕਣਗੇ

admin

ਅਮਰੀਕਾ ਨੇ ਕਿਹਾ, ਉੱਤਰੀ ਕੋਰੀਆ ਨਾਲ ਨਹੀਂ ਕੋਈ ਦੁਸ਼ਮਣੀ, ਹਾਂ-ਪੱਖੀ ਪ੍ਰਤੀਕਿਰਿਆ ਦੀ ਉਡੀਕ

Bunty

ਯੂਕਰੇਨ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਤੇ ਸ਼ਾਂਤੀ ਸਥਾਪਿਤ ਕਰਨ ਲਈ ਕੋਈ ਕਸਰ ਨਹੀਂ ਛੱਡਾਂਗਾ

Bunty