ArticlesAustralia & New ZealandBreaking NewsLatest News

ਵਿਕਟੋਰੀਆ ਦੀਆਂ ਚੋਣਾਂ ਵਿੱਚ 236 ਉਮੀਦਵਾਰਾਂ ਨੇ ਸਸਤੀ ਬਿਜਲੀ ਦਾ ਵਾਅਦਾ ਕੀਤਾ

ਪ੍ਰੀਮੀਅਰ ਬੈਨ ਕੈਰੋਲ ਅਤੇ ਸਿਹਤ ਮੰਤਰੀ ਇਨਗ੍ਰਿਡ ਸਟਿੱਟ।

ਮੈਲਬੌਰਨ – ਵਿਕਟੋਰੀਆ ਦੀਆਂ ਆਉਣ ਵਾਲੀਆਂ ਸੂਬਾਈ ਚੋਣਾਂ ਵਿੱਚ 236 ਉਮੀਦਵਾਰਾਂ ਨੇ ਬਿਜਲੀ ਦੇ ਬਿੱਲ ਘਟਾਉਣ ਅਤੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਵਾਲੇ ‘ਚੀਪਰ ਪਾਵਰ ਪਲੇਜ’ ਉੱਤੇ ਦਸਤਖ਼ਤ ਕੀਤੇ ਹਨ। ਇਹ ਵਿਕਟੋਰੀਆ ਦੀਆਂ ਚੋਣਾਂ ਲੜ ਰਹੇ ਕੁੱਲ ਉਮੀਦਵਾਰਾਂ ਦਾ ਲਗਭਗ 40 ਫ਼ੀਸਦੀ ਹਨ। ਇਹ ਮੁਹਿੰਮ Friends of the Earth ਅਤੇ Environment Victoria ਵੱਲੋਂ ਚਲਾਈ ਜਾ ਰਹੀ ਹੈ।

ਇਸ ਵਾਅਦੇ ਦਾ ਮੁੱਖ ਮਕਸਦ ਸੂਰਜੀ ਊਰਜਾ, ਬੈਟਰੀਆਂ ਅਤੇ ਹੋਰ ਨਵਿਆਉਣਯੋਗ ਊਰਜਾ ਦੇ ਸਾਧਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਪਰਿਵਾਰਾਂ ਦੇ ਬਿਜਲੀ ਬਿੱਲ ਘੱਟ ਹੋ ਸਕਣ। ਇਨ੍ਹਾਂ ਜਥੇਬੰਦੀਆਂ ਮੁਤਾਬਕ ਲਗਭਗ 10 ਲੱਖ ਵਿਕਟੋਰੀਆਈ ਲੋਕ ਪਹਿਲਾਂ ਹੀ ਸੋਲਰ ਪੈਨਲਾਂ, ਬੈਟਰੀਆਂ ਅਤੇ ਬਿਜਲੀ ਨਾਲ ਚੱਲਣ ਵਾਲੇ ਘਰੇਲੂ ਸਿਸਟਮਾਂ ਰਾਹੀਂ ਪੈਸੇ ਬਚਾ ਰਹੇ ਹਨ। ਇਸ ਵਾਅਦੇ ਉੱਤੇ ਲੇਬਰ, ਗ੍ਰੀਨਜ਼, ਵਿਕਟੋਰੀਅਨ ਸੋਸ਼ਲਿਸਟਸ, ਐਨੀਮਲ ਜਸਟਿਸ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕਈ ਪਾਰਟੀਆਂ ਦੇ ਉਮੀਦਵਾਰਾਂ ਨੇ ਦਸਤਖ਼ਤ ਕੀਤੇ ਹਨ, ਦੂਜੇ ਪਾਸੇ ਲਿਬਰਲ, ਨੈਸ਼ਨਲ ਅਤੇ ਵਨ ਨੇਸ਼ਨ ਪਾਰਟੀਆਂ ਦੇ ਕਿਸੇ ਵੀ ਉਮੀਦਵਾਰ ਨੇ ਹੁਣ ਤੱਕ ਇਸ ਵਾਅਦੇ ਉੱਤੇ ਦਸਤਖ਼ਤ ਨਹੀਂ ਕੀਤੇ।

ਇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

  • ਲੇਬਰ: 25
  • ਗ੍ਰੀਨਜ਼: 85
  • ਵਿਕਟੋਰੀਅਨ ਸੋਸ਼ਲਿਸਟਸ: 76
  • ਐਨੀਮਲ ਜਸਟਿਸ ਪਾਰਟੀ: 26
  • ਆਜ਼ਾਦ ਉਮੀਦਵਾਰ: 20
  • ਹੋਰ ਪਾਰਟੀਆਂ: 4
  • ਲਿਬਰਲ: 0
  • ਨੈਸ਼ਨਲ: 0
  • ਵਨ ਨੇਸ਼ਨ: 0
  • ਕੁੱਲ: 236

ਇਸ ਵਾਅਦੇ ਤਹਿਤ ਉਮੀਦਵਾਰਾਂ ਨੇ ਤਿੰਨ ਮੁੱਖ ਗੱਲਾਂ ਦਾ ਸਮਰਥਨ ਕੀਤਾ ਹੈ:

  1. ਵਿਕਟੋਰੀਆ ਵਿੱਚ ਸਸਤੀ ਅਤੇ ਭਰੋਸੇਯੋਗ ਬਿਜਲੀ ਲਈ ਨਵਿਆਉਣਯੋਗ ਊਰਜਾ ਦਾ ਵਿਸਥਾਰ।
  2. ਘਰਾਂ ਦੇ ਮਾਲਕਾਂ ਦੇ ਨਾਲ ਕਿਰਾਏਦਾਰਾਂ ਅਤੇ ਅਪਾਰਟਮੈਂਟਾਂ ਵਿੱਚ ਰਹਿਣ ਵਾਲਿਆਂ ਨੂੰ ਵੀ ਸਸਤੀ ਸਾਫ਼ ਊਰਜਾ ਦਾ ਲਾਭ।
  3. ਗੈਸ ਅਤੇ ਕੋਲੇ ਉੱਤੇ ਨਿਰਭਰਤਾ ਘਟਾ ਕੇ ਬਿਜਲੀ ਦੀਆਂ ਕੀਮਤਾਂ ਵਿੱਚ ਅਚਾਨਕ ਵਾਧੇ ਤੋਂ ਲੋਕਾਂ ਦੀ ਸੁਰੱਖਿਆ।

ਉਮੀਦਵਾਰ 18 ਨਵੰਬਰ ਨੂੰ ਅਗਾਊਂ ਵੋਟਿੰਗ ਸ਼ੁਰੂ ਹੋਣ ਤੱਕ ਇਸ ਵਾਅਦੇ ਉੱਤੇ ਦਸਤਖ਼ਤ ਕਰ ਸਕਦੇ ਹਨ।

Related posts

ਗਲੋਬਲ ਵਿਕਾਸ ਲਈ ਜਰੂਰੀ ਹੈ ਨੌਜਵਾਨਾਂ ਦੀ ਸ਼ਮੂਲੀਅਤ

admin

ਵੈਕਸੀਨੇਸ਼ਨ ‘ਚ ਜਲਦ ਸ਼ਾਮਲ ਹੋਵੇਗੀ ਜਾਇਡਸ ਕੈਡਿਲਾ ਦੀ ਵੈਕਸੀਨ, ਬੱਚਿਆਂ ਦੇ ਟੀਕਾਕਰਨ ‘ਤੇ ਆਵੇਗਾ ਰੋਡਮੈਪ

Bunty

ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਜਨਤਕ ਥਾਵਾਂ ’ਤੇ ਧਾਰਮਿਕ ਪ੍ਰਭਾਵ ਨੂੰ ਰੋਕਣ ਦੀ ਕੋਸਿ਼ਸ਼

admin