ArticlesAustralia & New ZealandBreaking NewsLatest News

ਸਰਕਾਰ ਬਣਨ ਦੇ ਪਹਿਲੇ ਸਾਲ ਗੁਰਮੇਸ਼ ਸਿੰਘ ਨਾਲ ਇੰਡੀਆ ਵਪਾਰ ਮਿਸ਼ਨ ਲੈ ਕੇ ਜਾਵਾਂਗੇ – ਕੈਲੀ ਸਲੋਏਨ

ਕੈਲੀ ਸਲੋਏਨ, ਨਿਊ ਸਾਊਥ ਵੇਲਜ਼ ਦੀ ਅਪੋਜ਼ੀਸ਼ਨ ਲੀਡਰ।

ਸਿਡਨੀ – NSW ਲਿਬਰਲ ਆਗੂ ਕੈਲੀ ਸਲੋਏਨ ਨੇ ਐਲਾਨ ਕੀਤਾ ਹੈ ਕਿ ਜੇ ਲਿਬਰਲ ਅਤੇ ਨੈਸ਼ਨਲਜ਼ ਪਾਰਟੀ ਮਾਰਚ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੀਆਂ ਹਨ ਤਾਂ ਉਹ ਮੁੱਖ ਮੰਤਰੀ ਬਣਨ ਦੇ ਪਹਿਲੇ ਸਾਲ ਵਿੱਚ ਭਾਰਤ ਲਈ ਇੱਕ ਵਪਾਰ ਅਤੇ ਨਿਵੇਸ਼ ਮਿਸ਼ਨ ਦੀ ਅਗਵਾਈ ਕਰਨਗੇ। ਇਸ ਦੌਰੇ ਵਿੱਚ ਉਨ੍ਹਾਂ ਦੇ ਨਾਲ NSW ਨੈਸ਼ਨਲਜ਼ ਆਗੂ ਅਤੇ ਡਿਪਟੀ ਪ੍ਰੀਮੀਅਰ ਦੇ ਅਹੁਦੇ ਲਈ ਗੁਰਮੇਸ਼ ਸਿੰਘ ਵੀ ਜਾਣਗੇ।

ਕੈਲੀ ਕੈਲੀ ਸਲੋਏਨ ਨੇ ਕਿਹਾ ਕਿ NSW ਵਿੱਚ ਭਾਰਤੀ ਪਿਛੋਕੜ ਵਾਲੇ 3.5 ਲੱਖ ਤੋਂ ਵੱਧ ਲੋਕ ਰਹਿੰਦੇ ਹਨ ਅਤੇ NSW ਤੇ ਭਾਰਤ ਵਿਚਕਾਰ ਦੋ-ਪੱਖੀ ਵਪਾਰ ਦੀ ਕੀਮਤ 6.8 ਬਿਲੀਅਨ ਡਾਲਰ ਤੋਂ ਵੱਧ ਹੈ। ਉਨ੍ਹਾਂ ਮੁਤਾਬਕ ਭਾਰਤ ਨਾਲ ਸਬੰਧ ਹੋਰ ਮਜ਼ਬੂਤ ਕਰਨ ਨਾਲ ਨਵੇਂ ਨਿਵੇਸ਼ ਅਤੇ ਨਿਰਯਾਤ ਦੇ ਮੌਕੇ ਪੈਦਾ ਹੋ ਸਕਦੇ ਹਨ ਅਤੇ ਸਥਾਨਕ ਨੌਕਰੀਆਂ ਵਿੱਚ ਵਾਧਾ ਹੋ ਸਕਦਾ ਹੈ। ਸਲੋਨ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ ਅਤੇ ਉਹ NSW ਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ, ਤਾਂ ਜੋ NSW ਨਿਵੇਸ਼ ਖਿੱਚਣ ਅਤੇ ਨਵੇਂ ਨਿਰਯਾਤ ਬਾਜ਼ਾਰ ਖੋਲ੍ਹਣ ਵਿੱਚ ਅੱਗੇ ਰਹੇ। ਉਨ੍ਹਾਂ ਕਿਹਾ ਕਿ ਪਿਛਲੀ NSW ਲਿਬਰਲ-ਨੈਸ਼ਨਲਜ਼ ਸਰਕਾਰ ਨੇ ਵੀ ਭਾਰਤ ਨਾਲ ਸਬੰਧਾਂ ਦੀ ਆਰਥਿਕ ਮਹੱਤਤਾ ਨੂੰ ਸਮਝਿਆ ਸੀ। ਇਸ ਸਰਕਾਰ ਨੇ ਗੁਜਰਾਤ ਵਿੱਚ ਵਪਾਰ ਅਤੇ ਸੱਭਿਆਚਾਰਕ ਸਹਿਯੋਗ ਦੇ ਪ੍ਰਬੰਧ ਕੀਤੇ ਸਨ ਅਤੇ ਮਹਾਰਾਸ਼ਟਰ ਸਰਕਾਰ ਨਾਲ Sister State Relationship ਸਥਾਪਤ ਕੀਤਾ ਸੀ।

NSW ਨੈਸ਼ਨਲਜ਼ ਆਗੂ ਗੁਰਮੇਸ਼ ਸਿੰਘ ਨੇ ਕਿਹਾ ਕਿ 2022 ਵਿੱਚ ਫੈਡਰਲ ਲਿਬਰਲ-ਨੈਸ਼ਨਲਜ਼ ਸਰਕਾਰ ਵੱਲੋਂ ਭਾਰਤ ਨਾਲ ਕੀਤੇ Australia-India Economic Cooperation and Trade Agreement ਨੇ ਖਾਸ ਤੌਰ ’ਤੇ ਖੇਤਰੀ NSW ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ NSW ਦੇ ਕਿਸਾਨ ਦੁਨੀਆ ਦਾ ਵਧੀਆ ਭੋਜਨ ਅਤੇ ਖੇਤੀਬਾੜੀ ਉਤਪਾਦ ਪੈਦਾ ਕਰਦੇ ਹਨ ਅਤੇ ਭਾਰਤੀ ਬਾਜ਼ਾਰ ਵਿੱਚ ਮੌਜੂਦ ਮੌਕਿਆਂ ਦਾ ਲਾਭ ਲੈ ਕੇ ਖੇਤੀਬਾੜੀ ਨਿਰਯਾਤ ਵਧਾਇਆ ਜਾ ਸਕਦਾ ਹੈ। ਇਸ ਨਾਲ ਖੇਤਰੀ NSW ਵਿੱਚ ਹੋਰ ਨੌਕਰੀਆਂ ਵੀ ਪੈਦਾ ਹੋਣਗੀਆਂ।

ਗੁਰਮੇਸ਼ ਸਿੰਘ ਨੇ ਦੋਸ਼ ਲਾਇਆ ਕਿ ਚਾਰ ਸਾਲਾਂ ਵਿੱਚ ਮਿੰਸ ਸਰਕਾਰ NSW ਅਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ NSW ਦੇ ਪ੍ਰੀਮੀਅਰ ਨੂੰ ਲਿਬਰਲ ਅਤੇ ਨੈਸ਼ਨਲਜ਼ ਦੇ ਇਸ ਵਾਅਦੇ ਨਾਲ ਆਪਣੀ ਯੋਜਨਾ ਸਾਹਮਣੇ ਰੱਖਣ ਦੀ ਅਪੀਲ ਕੀਤੀ।

ਪਿਛਲੀ ਲਿਬਰਲ-ਨੈਸ਼ਨਲਜ਼ ਸਰਕਾਰ ਦੇ ਵਲੋਂ ਹੇਠ ਲਿਖੇ ਮੁੱਖ ਕੰਮ ਕੀਤੇ ਗਏ:

  • ਪ੍ਰੀਮੀਅਰ ਬੈਰੀ ਓ’ਫੈਰਲ, ਮਾਈਕ ਬੇਅਰਡ ਅਤੇ ਡੋਮਿਨਿਕ ਪੇਰੋਟੇਟ ਦੀ ਅਗਵਾਈ ਹੇਠ ਭਾਰਤ ਲਈ ਵਪਾਰਕ ਮਿਸ਼ਨ ਕੀਤੇ ਗਏ।
  • ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਜਰਾਤ ਵਿੱਚ ਵਪਾਰ, ਖੋਜ ਅਤੇ ਸੱਭਿਆਚਾਰਕ ਸਹਿਯੋਗ ਦੇ ਪ੍ਰਬੰਧ ਕੀਤੇ ਗਏ।
  • ਪਿਛਲੀ ਫੈਡਰਲ ਲਿਬਰਲ-ਨੈਸ਼ਨਲਜ਼ ਸਰਕਾਰ ਵੱਲੋਂ ਕੀਤੇ Australia-India Economic Cooperation and Trade Agreement ਦਾ ਸਮਰਥਨ ਕੀਤਾ ਗਿਆ।
  • 2012 ਵਿੱਚ ਮਹਾਰਾਸ਼ਟਰ ਸਰਕਾਰ ਨਾਲ Sister State Relationship ਸਥਾਪਤ ਕੀਤਾ ਗਿਆ।

Related posts

ਬਾਲੀਵੁੱਡ ਹੀਰੋ ਵਿੱਕੀ ਕੌਸ਼ਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ !

admin

Kelly Johnson wins 2025 South Australia AgriFutures Rural Women’s Award

admin

ਮੁੱਖ ਮੰਤਰੀ ਚੰਨੀ ਲਈ ‘ਦਲਿਤ’ ਸ਼ਬਦ ਦੀ ਵਰਤੋਂ ਕਰਨ ਦਾ SC ਕਮਿਸ਼ਨ ਨੇ ਲਿਆ ਨੋਟਿਸ,

Bunty