ਦੱਖਣੀ ਅਫਰੀਕਾ – ਕੋਰੋਨਾ ਵਾਇਰਸ ਦਾ ਕਹਿਰ ਖ਼ਤਮ ਨਹੀਂ ਹੋ ਰਿਹਾ ਹੈ। ਪਹਿਲੀ ਅਤੇ ਦੂਸਰੀ ਲਹਿਰ ਤੋਂ ਥੋਡ਼੍ਹੀ ਰਾਹਤ ਮਿਲੀ ਸੀ, ਹੁਣ ਤੀਸਰੀ ਲਹਿਰ ਦਾ ਡਰ ਸਤਾਉਣ ਲੱਗਾ ਹੈ। ਕੋਵਿਡ-19 ਲਗਾਤਾਰ ਆਪਣਾ ਵੇਰੀਐਂਟ ਬਦਲ ਰਿਹਾ ਹੈ। ਡੇਲਟਾ ਵੇਰੀਐਂਟ ਕਾਰਨ ਦੂਸਰੀ ਲਹਿਰ ਆਈ ਸੀ। ਹੁਣ ਓਮੀਕ੍ਰੋਨ ਵੇਰੀਐਂਟ ਨੇ ਵੀ ਦਸਤਕ ਦੇ ਦਿੱਤੀ ਹੈ। ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ’ਚ ਹੀ ਇਸ ਵੇਰੀਐਂਟ ਦੇ ਕੇਸ 500 ਤੋਂ ਪਾਰ ਹੋ ਗਏ ਹਨ। ਕੋਰੋਨਾ ਵਾਇਰਸ ਦੇ ਓਮੀਕ੍ਰੋਨ ਦੇ ਲੱਛਣ ਡੇਲਟਾ ਵੇਰੀਐਂਟ ਦੀ ਤੁਲਨਾ ’ਚ ਜਲਦ ਸਾਹਮਣੇ ਆ ਜਾਂਦੇ ਹਨ। ਇਹ ਕਿਹਾ ਜਾ ਰਿਹਾ ਹੈ, Omicron ਕਾਰਨ ਬਿਮਾਰ ਹੋਣ ਤੋਂ ਪਹਿਲਾਂ ਇਸਦੇ ਲੱਛਣਾਂ ਨੂੰ ਮਹਿਸੂਸ ਅਤੇ ਸੁਣ ਸਕਦੇ ਹਾਂ। ਇਕ ਅੰਗਰੇਜ਼ੀ ਵੈੱਬਸਾਈਟ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਜੇਕਰ ਸੁੱਕੀ ਖੰਘ ਹੋਈ ਹੈ, ਜਾਂ ਤੁਸੀਂ ਚੀਕਣ ਜਾਂ ਗਾਉਣ ਦੇ ਯੋਗ ਨਹੀਂ ਹੋ ਤਾਂ ਫਿਰ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਹ ਨੋਟ ਕਰਨਾ ਹੋਵੇਗਾ ਕਿ ਆਵਾਜ਼ ਵਿੱਚ ਕੀ ਬਦਲਾ ਹੈ। ਮਾਹਿਰਾਂ ਅਨੁਸਾਰ ਗਲੇ ਵਿੱਚ ਖੁਰਕ ਹੋਣਾ ਪਹਿਲੇ ਲੱਛਣਾਂ ਵਿੱਚੋਂ ਇੱਕ ਹੈ। ਇਸ ਵਿੱਚ ਗਲਾ ਅੰਦਰੋਂ ਛਿੱਲ ਹੋ ਜਾਂਦਾ ਹੈ। ਦੂਜੇ ਪਾਸੇ ਡੈਲਟਾ ਵੇਰੀਐਂਟ ‘ਚ ਗਲੇ ‘ਚ ਖਰਾਸ਼ ਦੀ ਸਮੱਸਿਆ ਹੁੰਦੀ ਹੈ। ਡਿਸਕਵਰੀ ਹੈਲਥ, ਦੱਖਣੀ ਅਫਰੀਕਾ ਦੇ ਮੁੱਖ ਕਾਰਜਕਾਰੀ ਰਿਆਨ ਰੋਚ ਨੇ ਕਿਹਾ ਕਿ ਓਮੀਕਰੋਨ ਦੇ ਮਰੀਜ਼ ਨੱਕ ਬੰਦ, ਖੁਸ਼ਕ ਖੰਘ ਅਤੇ ਪਿੱਠ ਦੇ ਹੇਠਲੇ ਦਰਦ ਤੋਂ ਪੀੜਤ ਸਨ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਨੇ ਸੁਝਾਅ ਦਿੱਤਾ ਹੈ ਕਿ ਓਮੀਕਰੋਨ ਡੈਲਟਾ ਨਾਲੋਂ ਘੱਟ ਖਤਰਨਾਕ ਹੈ। ਯੂਨਾਈਟਿਡ ਕਿੰਗਡਮ ਦੀ ਇੱਕ ਅਧਿਕਾਰਤ ਰਿਪੋਰਟ ਦੇ ਅਨੁਸਾਰ, ਡੇਲਟਾ ਦੇ ਮੁਕਾਬਲੇ 50 ਤੋਂ 70 ਪ੍ਰਤੀਸ਼ਤ ਘੱਟ ਲੋਕ ਓਮੀਕਰੋਨ ਦੀ ਲਾਗ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ ਹਨ।