Australia & New Zealand

ਨਜ਼ਦੀਕੀ ਸੰਪਰਕ ਦੀ ਪ੍ਰੀਭਾਸ਼ਾ ਅੱਜ ਨਿਰਧਾਰਤ ਹੋਵੇਗੀ ?

ਮੈਲਬੌਰਨ – ਆਸਟ੍ਰੇਲੀਆ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਕੋਵਿਡ-19 ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਰਿਕਾਰਡਤੋੜ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਸਿਹਤ ਸੇਵਾਵਾਂ ਭਾਰੀ ਦਬਾਅ ਦੇ ਹੇਠ ਹਨ। ਆਸਟ੍ਰੇਲੀਆ ਦੇ ਵਿੱਚ ਕੋਵਿਡ-19 ਦੇ ਰੋਜ਼ਾਨਾ ਕੇਸਾਂ ਦੀ ਸਿਖਰਾਂ ਨੂੰ ਛੋਂਹਦੀ ਜਾ ਰਹੀ ਗਿਣਤੀ, ਟੈਸਟ ਕਰਾਉਣ ਦੇ ਲਈ ਲੱਗ ਰਹੀਆਂ ਲੰਬੀਆਂ ਲਾਈਨਾਂ, ਰੈਪਿਡ ਟੈਸਟ ਕਿੱਟਾਂ ਦੀ ਕਮੀ ਅਤੇ ਨੇੜਲੇ ਸੰਪਰਕ ਦੀ ਪ੍ਰੀਭਾਸ਼ਾ ਨੂੰ ਨਿਰਧਾਰਤ ਕਰਨ ਦੇ ਉਪਰ ਗੰਭੀਰ ਵਿਚਾਰ ਕਰਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਹੇਠ ਆਸਟ੍ਰੇਲੀਆ ਦੇ ਸਾਰੇ ਹੀ ਸੂਬਿਆਂ ਦੇ ਪ੍ਰੀਮੀਅਰਾਂ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ।

ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਾਲ ਹੀ ਦੇ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੋਵਿਡ-19 ਤੋਂ ਪਾਜ਼ੇਟਿਵ ਵਿਅਕਤੀ ਦੇ ਨੇੜਲੇ ਜਾਂ ਨਜ਼ਦੀਕੀ ਸੰਪਰਕ ਦੀ ਪ੍ਰੀਭਾਸ਼ਾ ਵਾਰੇ ਭੰਬਲਭੂਸਾ ਹੈ ਬਰਕਰਾਰ ਹੈ ਕਿ ਨੇੜਲਾ ਸੰਪਰਕ ਕਿਸ ਨੂੰ ਮੰਨਿਆ ਜਾਵੇ। ਨੈਸ਼ਨਲ ਕੈਬਨਿਟ ਦੀ ਅੱਜ ਦੀ ਮੀਟਿੰਗ ਦੇ ਵਿੱਚ ਨੇਤਾਵਾਂ ਦੇ ਵਲੋਂ ਨਜ਼ਦੀਕੀ ਸੰਪਰਕ ਨੂੰ ਪ੍ਰਭਾਸ਼ਿਤ ਕਰਨ ਲਈ ਇਕਸਾਰ ਪਹੁੰਚ ‘ਤੇ ਚਰਚਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ ਦਾ ਨਜ਼ਦੀਕੀ ਸੰਪਰਕ ਕੌਣ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨਿਯਮਾਂ ਵਿੱਚ ਢਿੱਲ ਦੇਣਾ ਚਾਹੁੰਦੇ ਹਨ ਤਾਂ ਕਿ ਨਜ਼ਦੀਕੀ ਸੰਪਰਕ ਸਥਿਤੀ ਸਿਰਫ਼ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਕਿਸੇ ਘਰੇਲੂ ਜਾਂ ਘਰੇਲੂ ਵਰਗੀ ਸੈਟਿੰਗ, ਜਿਵੇਂ ਕਿ ਰਿਹਾਇਸ਼ੀ ਦੇਖਭਾਲ ਸਹੂਲਤ ਵਿੱਚ ਪੁਸ਼ਟੀ ਕੀਤੇ ਕੇਸ ਵਿੱਚ ਚਾਰ ਘੰਟੇ ਜਾਂ ਵੱਧ ਸਮਾਂ ਬਿਤਾਇਆ ਹੈ।

Related posts

One In Seven Aussie Travellers Are Flying Uninsured

admin

Little Luka Heralded As A Hero

admin

The Hidden Toll: Gambling Harm and Its Impact on Relationships

admin