Australia & New Zealand

ਪ੍ਰਦਰਸ਼ਨਕਾਰੀਆਂ ਵਲੋਂ ਆਸਟ੍ਰੇਲੀਆ ਦੀ ਪੁਰਾਣੀ ਸੰਸਦ ਦੀ ਇਮਾਰਤ ਨੂੰ ਲਾਈ ਅੱਗ

ਕੈਨਬਰਾ – ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ‘ਚ ਵੀਰਵਾਰ ਨੂੰ ਆਦਿਵਾਸੀ ਪ੍ਰਭੂਸੱਤਾ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਸੰਸਦ ਦੀ ਇਮਾਰਤ ‘ਤੇ ਧਾਵਾ ਬੋਲ ਦਿੱਤਾ ਅਤੇ ਇਸ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇੱਥੇ ਪੁਰਾਣੀ ਸੰਸਦ ਭਵਨ ਦੇ ਸਾਹਮਣੇ ਵਾਲੇ ਲਾਅਨ ਵਿੱਚ ਕਬਾਇਲੀ ਟੈਂਟ ਅੰਬੈਸੀ ਦੇ ਗਠਨ ਦੀ 50ਵੀਂ ਵਰ੍ਹੇਗੰਢ ਨੂੰ ਲੈ ਕੇ ਆਦਿਵਾਸੀ ਪਿਛਲੇ 14 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਹਿੰਸਕ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਇਸ ਤਰ੍ਹਾਂ ਕੰਮ ਨਹੀਂ ਹੁੰਦਾ। ਲੋਕਤੰਤਰ ਦੇ ਪ੍ਰਤੀਕ ਨੂੰ ਅੱਗ ਲਾਉਣ ਦੇ ਆਸਟ੍ਰੇਲੀਆਈ ਲੋਕਾਂ ਦੇ ਇਸ ਵਤੀਰੇ ਤੋਂ ਮੈਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਉਪ ਪ੍ਰਧਾਨ ਮੰਤਰੀ ਬਰਨਬੇ ਜੋਇਸ ਨੇ ਕਿਹਾ ਕਿ ਅੱਗ ਲਗਾਉਣਾ ਕਾਨੂੰਨ ਮੁਤਾਬਕ ਕੀਤਾ ਗਿਆ ਪ੍ਰਦਰਸ਼ਨ ਨਹੀਂ ਹੈ ਸਗੋਂ ਇਹ ਇਕ ਗੰਭੀਰ ਅਪਰਾਧ ਹੈ।

Related posts

ਨਿਊ ਸਾਊਥ ਵੇਲਜ਼ ਦੇ ਹੜ੍ਹ ਪੀੜਤਾਂ ਲਈ ਡਿਜ਼ਾਸਟਰ ਰਿਕਵਰੀ ਭੁਗਤਾਨ ਉਪਲਬਧ !

admin

ਮੌਰਿਸਨ ਆਪਣੇ ਸਾਥੀਆਂ ਤੋਂ ਨਹੀਂ ਬਲਕਿ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ – ਐਲਬਨੀਜ਼

admin

ਡੁਬਈ ਏਅਰਪੋਰਟਸ ਵਲੋਂ ਆਸਟ੍ਰੇਲੀਅਨ ਪੈਰਾਲੰਪੀਅਨ ਨਾਲ ਪਹੁੰਚਯੋਗਤਾ ਮਿਸ਼ਨ ਲਈ ਸਾਂਝੇਦਾਰੀ !

admin