International

ਫਲਾਈਟ ਤੋਂ ਸਫ਼ਰ ਕਰ ਰਹੀ ਔਰਤਾ ਦੀ ਕੋਵਿਡ ਰਿਪੋਰਟ ਨੇ ਉਡਾਏ ਹੋਸ਼

ਨਿਊਯਾਰਕ – ਕੋਵਿਡ ਦੀ ਲਾਗ ਕਈ ਦੇਸ਼ਾਂ ਵਿਚ ਆਪਣਾ ਸਿਰ ਉੱਚਾ ਕਰ ਰਹੀ ਹੈ। ਕੁਝ ਦੇਸ਼ਾਂ ਵਿਚ ਹਰ ਰੋਜ਼ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਫਲਾਈਟ ‘ਚ ਸਫਰ ਕਰ ਰਹੀ ਇਕ ਅਮਰੀਕੀ ਔਰਤ ਨੇ ਘੰਟਿਆਂ ਤਕ ਖੁਦ ਨੂੰ ਬਾਥਰੂਮ ‘ਚ ਬੰਦ ਰੱਖਿਆ। ਦਰਅਸਲ ਫਲਾਈਟ ਦੌਰਾਨ ਮਹਿਲਾ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਮਹਿਲਾ ਨੇ ਖੁਦ ਨੂੰ ਪੰਜ ਘੰਟੇ ਤਕ ਬਾਥਰੂਮ ‘ਚ ਆਈਸੋਲੇਟ ਕਰ ਲਿਆ ਸੀ।

ਰਿਪੋਰਟ ਮੁਤਾਬਕ ਇਹ ਔਰਤ ਸ਼ਿਕਾਗੋ ਤੋਂ ਆਈਸਲੈਂਡ ਜਾ ਰਹੀ ਸੀ। ਔਰਤ ਦਾ ਨਾਂ ਮਾਰੀਸਾ ਫੋਟੋਈਓ ਹੈ ਤੇ ਉਹ ਪੇਸ਼ੇ ਤੋਂ ਅਧਿਆਪਕ ਹੈ। ਮੈਰੀਸਾ ਨੇ ਦੱਸਿਆ ਕਿ 19 ਦਸੰਬਰ ਨੂੰ ਯਾਤਰਾ ਦੌਰਾਨ ਉਸ ਦੇ ਗਲੇ ‘ਚ ਖਰਾਸ਼ ਹੋ ਗਈ, ਜਿਸ ਤੋਂ ਬਾਅਦ ਉਸ ਨੇ ਆਪਣਾ ਕੋਵਿਡ ਟੈਸਟ ਕਰਵਾਇਆ। ਕੋਵਿਡ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਾਰੀਸਾ ਆਪਣੀ ਰਿਪੋਰਟ ਦੇਖ ਕੇ ਘਬਰਾ ਗਈ ਅਤੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ।

ਯਾਤਰਾ ਕਰਨ ਤੋਂ ਪਹਿਲਾਂ ਮਾਰੀਸਾ ਨੇ ਦੋ ਆਰਟੀਪੀਸੀਆਰ ਟੈਸਟ ਤੇ ਪੰਜ ਰੈਪਿਡ ਟੈਸਟ ਕੀਤੇ ਸਨ, ਜੋ ਸਾਰੇ ਨੈਗੇਟਿਵ ਸਨ। ਹਾਲਾਂਕਿ ਯਾਤਰਾ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਗਲੇ ਵਿਚ ਦਰਦ ਹੋ ਗਿਆ। ਮਾਰੀਸਾ ਨੇ ਫਲਾਈਟ ਸਟਾਫ ਨੂੰ ਇਸ ਦੀ ਜਾਣਕਾਰੀ ਦਿੱਤੀ। ਮਾਰੀਸਾ ਦਾ ਕੋਵਿਡ ਟੈਸਟ ਫਲਾਇੰਗ ਫਲਾਈਟ ਵਿਚ ਹੀ ਕੀਤਾ ਗਿਆ ਸੀ ਪਰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮਾਰੀਸਾ ਨੇ ਬਾਕੀ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਨਾ ਪਾਉਣ ਬਾਰੇ ਸੋਚਿਆ ਤੇ ਆਪਣੇ ਆਪ ਨੂੰ ਬਾਥਰੂਮ ਵਿਚ ਬੰਦ ਕਰਕੇ ਆਪਣੇ ਆਪ ਨੂੰ ਅਲੱਗ ਕਰ ਲਿਆ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin