ਜਲੰਧਰ – ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖ਼ਾਵਤ ਸ਼ਨੀਵਾਰ ਨੂੰ ਜਲੰਧਰ ਰਹਿਣਗੇ। ਇਸ ਦੌਰਾਨ ਉਹ ਚੋਣ ਦਫ਼ਤਰ ’ਚ ਪਾਰਟੀ ਦੇ ਕਾਰਜਕਰਤਾਵਾਂ ਨਾਲ ਚੋਣ ਰਣਨੀਤੀ ਅਤੇ 5 ਜਨਵਰੀ ਨੂੰ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕਰਨਗੇ।ਕੇਂਦਰੀ ਮੰਤਰੀ ਸ਼ਾਮ ਨੂੰ 6.30 ਵਜੇ ਟਰੇਡ ਅਤੇ ਇੰਡਸਟਰੀ ਦੇ ਕਾਰਜਕਰਤਾਵਾਂ ਨਾਲ ਮੀਟਿੰਗ ਕਰਨਗੇ। ਰੇਡ ਅਤੇ ਇੰਡਸਟਰੀ ਨਾਲ ਜੁੜੀਆਂ ਨੀਤੀਆਂ ਨੂੰ ਸਰਲ ਕਰਨ ਅਤੇ ਪੰਜਾਬ ’ਚ ਇੰਡਸਟਰੀ ਨੂੰ ਪ੍ਰਮੋਟ ਕਰਨ ’ਚੇ ਇਹ ਮੀਟਿੰਗ ਫੋਕਸ ਕੀਤੀ ਗਈ ਹੈ। ਮੀਟਿੰਗ ’ਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਦੋਆਵਾ ਦੇ ਇੰਚਾਰਜ ਡਾਕਟਰ ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵੀ ਮੌਜੂਦ ਰਹਿਣਗੇ।