India

ਪੁਲਵਾਮਾ ਦਾ ਆਖਰੀ ਮੁਲਜ਼ਮ ਵੀ ਢੇਰ, 10 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਸੀ ਸਮੀਰ ਡਾਰ

ਸ੍ਰੀਨਗਰ – ਕਸ਼ਮੀਰ ‘ਚ ਸਰਗਰਮ ਪੁਲਵਾਮਾ ਆਤਮਘਾਤੀ ਹਮਲੇ ਦਾ ਆਖਰੀ ਦੋਸ਼ੀ ਸਮੀਰ ਡਾਰ ਉਰਫ ਹੰਜਲਾ ਭਾਈ ਵੀ ਮਾਰਿਆ ਗਿਆ ਹੈ। ਉਸ ਦੀ ਮੌਤ ਨੂੰ ਸਾਬਤ ਕਰਨ ਲਈ ਪੁਲਿਸ ਹੁਣ ਉਸ ਦੇ ਡੀਐਨਏ ਨਮੂਨੇ ਉਸ ਦੇ ਰਿਸ਼ਤੇਦਾਰਾਂ ਦੇ ਡੀਐਨਏ ਨਮੂਨਿਆਂ ਨਾਲ ਮਿਲਾਏਗੀ। ਇਹ ਦਾਅਵਾ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕੀਤਾ। ਸਮੀਰ ਡਾਰ ਅੱਤਵਾਦੀ ਸੀ ਜਿਸ ‘ਤੇ 10 ਲੱਖ ਦਾ ਇਨਾਮ ਸੀ। ਆਈਜੀਪੀ ਦੇ ਵਿਜੇ ਕੁਮਾਰ ਨੇ ਸਮੀਰ ਡਾਰ ਉਰਫ ਹੰਜਾਲਾ ਭਾਈ ਦੇ ਮਾਰੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਨੰਤਨਾਗ ਵਿਚ 29-30 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਏ ਮੁਕਾਬਲੇ ਵਿਚ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਸਮੀਰ ਡਾਰ ਇਕ ਸੀ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਤਸਵੀਰ ਤੇ ਸਮੀਰ ਡਾਰ ਦੀ ਉਪਲਬਧ ਤਸਵੀਰ ਦੇ ਆਧਾਰ ‘ਤੇ ਅਸੀਂ ਇਹ ਮੰਨ ਰਹੇ ਹਾਂ ਕਿ ਸਮੀਰ ਡਾਰ ਮਾਰਿਆ ਗਿਆ ਹੈ। ਉਸਦੀ ਪਛਾਣ ਦੀ ਪੁਸ਼ਟੀ ਕਰਨ ਲਈ ਅਸੀਂ ਉਸ ਦੇ ਡੀਐਨਏ ਨਮੂਨੇ ਤੇ ਉਸ ਦੇ ਰਿਸ਼ਤੇਦਾਰਾਂ ਦੇ ਡੀਐਨਏ ਨਮੂਨਿਆਂ ਦੀ ਜਾਂਚ ਕਰਾਂਗੇ। ਪੁਲਿਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮੁਫਤੀ ਅਲਤਾਫ, ਨਿਸਾਰ ਖੰਡੇ ਅਤੇ ਇਕ ਪਾਕਿਸਤਾਨੀ ਅਨੰਤਨਾਗ ਮੁਕਾਬਲੇ ਵਿਚ ਸ਼ਾਮਲ ਸਨ।ਅਲਤਾਫ ਦੀ ਲਾਸ਼ ਦੀ ਪਛਾਣ ਉਸ ਦੇ ਰਿਸ਼ਤੇਦਾਰਾਂ ਨੇ ਕੀਤੀ।ਸਮੀਰ ਡਾਰ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਿੱਚੋਂ ਇਕ ਸੀ ਜਿਸਨੇ 14 ਫਰਵਰੀ, 2019 ਨੂੰ ਲੈਥਪੋਰਾ ਵਿੱਚ ਸੀਆਰਪੀਐਫ ਦੀ ਇਕ ਗੱਡੀ ਉੱਤੇ ਆਤਮਘਾਤੀ ਹਮਲੇ ਵਿਚ ਮੁੱਖ ਭੂਮਿਕਾ ਨਿਭਾਈ ਸੀ। ਲੇਥਪਾੜਾ ਪੁਲਵਾਮਾ ਹਮਲੇ ‘ਚ ਸ਼ਾਮਲ ਅੱਤਵਾਦੀਆਂ ‘ਚੋਂ ਉਹ ਇਕੱਲਾ ਹੀ ਜ਼ਿੰਦਾ ਸੀ। ਸਮੀਰ ਡਾਰ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਆਦਿਲ ਡਾਰ ਦਾ ਚਚੇਰਾ ਭਰਾ ਸੀ। ਸਮੀਰ ਡਾਰ, ਜਿਸ ਕੋਲ ਐਮਐਸਸੀ ਦੀ ਡਿਗਰੀ ਹੈ, ਆਈਈਡੀ ਮਾਹਰ ਸੀ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin