ਪੰਜਾਬ ਰਿਸ਼ੀਆਂ ਮੁੰਨੀਆਂ ਗੁਰੂਆ ਪੀਰਾਂ ਦੀ ਧਰਤੀ ਹੈ, ਸ਼ਾਇਦ ਹੀ ਕੋਈ ਮਹੀਨਾ ਹੋਵੇ ਜਦੋਂ ਕੋਈ ਤਿਉਹਾਰ ਨਾਂ ਮਨਾਇਆ ਜਾਂਦਾ ਹੋਵੇ। ਲੋਹੜੀ ਵੀ ਪੰਜਾਬ ਦਾ ਇੱਕ ਵਿਸ਼ੇਸ਼ ਤਿਉਹਾਰ ਹੈ, ਭਾਵੇਂ ਇਹ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਪਰ ਪੰਜਾਬ ਵਿੱਚ ਇਸ ਦੇ ਮਨਾਉਣ ਦੀ ਵੱਖਰੀ ਦਿੱਖ ਹੈ। ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਹੀ ਪੁਰਾਣੀ ਹੈ।ਇਸ ਤਿਉਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਜੋੜੀਆਂ ਜਾਂਦੀਆਂ ਹਨ।ਪੰਜਾਬ ਵਿੱਚ ਦੁੱਲਾ ਭੱਟੀ ਦੇ ਲੋਹੜੀ ਵਿੱਚ ਗਾਏ ਗੀਤਾਂ ਦੀ ਝਲਕ ਆਪ ਮਹਾਰੇ ਨਜ਼ਰ ਆਉਂਦੀ ਹੈ, ਜੋ ਡਾਕੂ ਹੋਣ ਦੇ ਬਾਵਜੂਦ ਵੀ ਪਰ-ਉਪਕਾਰੀ ਸੀ। ਜਿਸ ਦੇ ਪਰ-ਉਪਕਾਰੀ ਹੋਣ ਬਾਰੇ ਖ਼ਬਰ ਗਰੀਬ ਬਰਾਹਮਣ ਦੇ ਕੰਨੀ ਪੈ ਗਈ, ਜੋ ਬਰਾਹਮਣ ਦੀ ਫਰਿਆਦ ਤੇ ਦੁਲੇ ਭੱਟੀ ਨੇ ਉਸ ਦੀ ਇਸ ਫਰਿਆਦ ਨੂੰ ਖਿੜੇ ਮੱਥੇ ਸਵੀਕਾਰ ਕਰ, ਗਰੀਬ ਬ੍ਰਾਹਮਣ ਦੀਆ ਕੁੜੀਆਂ ਸੁੰਦਰ ਮੁੰਦਰੀ ਨੂੰ ਉਸ ਵੇਲੇ ਦੇ ਜਾਲਮ ਹਾਕਮ ਵੈਸ਼ੀ ਤੋਂ ਬਚਾ ਕੇ ਜੋ ਜ਼ਬਰਦਸਤੀ ਉਹਨਾ ਨਾਲ ਵਿਆਹ ਕਰਨਾਂ ਚਹੁੰਦਾ ਸੀ, ਉਸ ਕੋਲ ਉਸ ਨੂੰ ਜਦੋਂ ਉਹਨਾਂ ਨੂੰ ਦੇਣ ਲ਼ਈ ਢੇਲਾ ਪੈਸਾ ਵੀ ਨਹੀਂ ਸੀ ਉਹਨਾ ਨੂੰ ਆਪਣੀਆ ਧੀਆਂ ਸਮਝ ਧੀਆਂ ਦੀ ਝੋਲੀ ਵਿੱਚ ਸਕਰ ਪਾ ਕੇ ਕੰਨਿਆ ਦਾਨ ਕੀਤਾ। ਜੋ ਲੋਹੜੀ ਵਾਲੇ ਦਿਨ ਇਹ ਹਰ ਬੱਚੇ ਦੇ ਮੁੱਖ ਤੇ ਪੰਜਾਬ ਵਿੱਚ ਇਹ ਪਰਚੱਲਤ ਗਾਨਾ ਬਣ ਗਿਆ, ਜੋ ਬੱਚੇ ਲੋਹੜੀ ਮੰਗ ਇਹ ਗਾਣਾ ਗਾਉਂਦੇ ਸੀ:
ਸੁੰਦਰ ਮੁੰਦਰੀ ਏ,ਹੋ, ਤੇਰਾ ਕੋਣ ਵਿਚਾਰਾ, ਹੋ,
ਦੁੱਲਾ ਭੱਟੀ ਵਾਲਾ, ਹੋ, ਦੁੱਲੇ ਨੇ ਧੀ ਵਿਆਹੀ,ਸਹੋ,
ਸੇਰ ਸ਼ੱਕਰ ਪਾਈ, ਹੋ, ਕੁੜੀ ਦੇ ਬੋਝੇ ਪਾਈ, ਹੋ,
ਕੁੱੜੀ ਦਾ ਲਾਲ ਪਟਾਕਾ, ਹੋ,ਕੁੜੀ ਦਾ ਸਾਲੂ ਪਾਟਾ, ਹੋ,
ਸਾਲੂ ਕੋਣ ਸਮੇਟੇ, ਹੋ,ਚਾਚਾ ਗਾਲੀ ਦੇਸੇ, ਹੋ,
ਚਾਚੇ ਚੂਰੀ ਕੁੱਟੀ, ਹੋ, ਜ਼ਿਮੀਂਦਾਰਾਂ ਲੁੱਟੀ, ਹੋ,
ਜਿੰਮੀਦਾਰ ਸੁਦਾਊ, ਹੋ, ਗਿਣ ਗਿਣ ਪੋਲੇ ਲਾਉ,
ਇੱਕ ਪੋਲਾ ਘੱਟ ਗਿਆ, ਹੋ, ਜ਼ਿਮੀਂਦਾਰ ਨੱਸ
ਗਿਆ, ਹੋ, ਹੋ, ਹੋ ਹੋ ਹੋ।
ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਈ ਜਾਂਦੀ ਹੈ। ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਲੋਹੜੀ ਤੋਂ ਅਗਲੇ ਦਿਨ ਮਾਘੀ ਦੀ ਸੰਗਰਾਂਦ ਹੁੰਦੀ ਹੈ। ਜਿਸ ਦੇ ਘਰ ਪਹਿਲਾ ਮੁੰਡਾ, ਨਵ ਵਿਆਹੀ ਵਹੁਟੀ ਆਉਂਦੀ ਹੈ, ਲੋਹੜੀ ਮਨਾਈ ਜਾਂਦੀ ਹੈ ਤੇ ਲੋਕਾ ਨੂੰ ਵੰਡੀ ਜਾਂਦੀ ਹੈ। ਮੁੱਡੇ ਕੁੜੀਆਂ ਲੋਹੜੀ ਮੰਗਦੇ ਹਨ। ਗੰਨੇ ਦੇ ਰਸ ਦੀ ਰੌ ਤੋ ਖੀਰ ਬਣਾਈ ਜਾਂਦੀ ਹੈ, ਖਿਚੜੀ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਬਣਾਇਆਂ ਜਾਂਦਾ ਹੈ।ਖਿੱਲਾਂ ਖਜੂਰਾਂ, ਮੁੰਗਫਲੀ, ਰਿਉੜੀਆ, ਗੱਚਕ, ਫੁੱਲੇ , ਦਾਣੇ, ਲੋਹੜੀ ਵਾਲੇ ਦਿਨ ਵੰਡੇ ਜਾਂਦੇ ਹਨ। ਰਾਤ ਨੂੰ ਵਿਹੜੇ ਵਿੱਚ ਭੁੱਗਾ ਬਾਲਿਆ ਜਾਂਦਾ ਹੈ। ਲੋਹੜੀ ਵਾਲੇ ਦਿਨ ਸਾਨੂੰ ਹਰ ਪ੍ਰਾਣੀ ਨੂੰ ਸਕੰਲਪ ਲੈ ਕੇ ਭਰੂਣ ਹੱਤਿਆ, ਦਹੇਜ ਪ੍ਰਥਾ, ਘਰੇਲੂ ਹਿੰਸਾ, ਬਾਲੜੀਆਂ, ਔਰਤਾਂ ਨਾਲ ਵੱਧ ਰਹੇ ਬਲਾਤਕਾਰ ਦੇ ਖਿਲਾਫ ਅਵਾਜ਼ ਬਲੰਦ ਕਰ ਕੇ ਇਸ ਤੇ ਨਕੇਲ ਕੱਸਨੀ ਚਾਹੀਦੀ ਹੈ, ਤਾਂ ਜੋ ਹਰ ਮਾਂ ਬਾਪ ਨੂੰ ਇਹ ਡਰ ਨਾ ਰਹੇ ਕਿ ਉਸ ਨੂੰ ਆਪਣੀ ਧੀ ਵਿਆਉਣ ਲੱਗਿਆ ਦਾਜ ਨਾ ਦੇਣ ਤੇ ਘਰੇਲੂ ਹਿੰਸਾ ਦਾ ਸਾਹਮਣਾ ਕਰਣਾ ਪਵੇਗਾ। ਸਾਰੀ ਉਮਰ ਤਿਲ ਤਿਲ ਮਰਨਾ ਪਵੇਗਾ। ਉਸ ਨੂੰ ਬਲਾਤਕਾਰੀਆਂ ਦਾ ਡਰ ਨਾ ਰਵੇ, ਜਿਸ ਕਾਰਣ ਉਸ ਨੂੰ ਭਰੂਣ ਵਰਗੀ ਹੱਤਿਆ ਨਾਂ ਕਰਣੀ ਪਵੇ। ਜਦੋਂ ਕੁੜੀ, ਮੁੰਡੇ ਦਾ ਭੇਤ ਭਾਵ ਖਤਮ ਹੋ ਜਾਵੇਗਾ। ਕੁੜੀਆ ਦਾ ਅਨੁਪਾਤ ਆਪਣੇ ਆਪ ਵਧੇਗਾ ਤੇ ਹਰ ਘਰ ਲੋਹੜੀ ਵਾਲੇ ਦਿਨ ਲੋਹੜੀ ਮਨਾਈ ਜਾਵੇਗੀ। ਕੁੜੀਆ ਹੁਣ ਕਿਸੇ ਨਾਲ਼ੋਂ ਘੱਟ ਨਹੀਂ ਹਨ, ਹਰ ਵਰਗ ਚ ਤਰੱਕੀ ਕੀਤੀ ਹੈ। ਪਰ ਇਸ ਲਈ ਸਮਾਜ ਨੂੰ ਅੱਗੇ ਆਕੇ ਲੋਕਾ ਦੀ ਪ੍ਰਵਿਰਤੀ ਨੂੰ ਬਦਲਣਾ ਪਵੇਗਾ। ਸਮਾਜ ਨੂੰ ਬੁੱਧੀਜੀਵੀ, ਸਮਾਜਿਕ ਜਥੇਬੰਦੀਆ ਨੂੰ ਅੱਗੇ ਆਕੇ ਬਦਲਣਾ ਪਵੇਗਾ।ਸਰਕਾਰ ਨੂੰ ਵੀ ਪਹਿਲ ਕੰਦਮੀ ਕਰਣੀ ਪਵੇਗੀ।ਲੋਹੜੀ ਦਾ ਤਿਉਹਾਰ ਹੌਲੀ ਹੌਲੀ ਪੰਜਾਬ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ ਜੇ ਸਾਂਭਿਆਂ ਹੈ ਤੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਸਾਂਭਿਆ ਹੈ।ਜੋ ਵਿਸਾਖੀ, ਲੋਹੜੀ, ਤੀਆਂ ਦੀਵਾਲੀ ਤੇ ਧਾਰਮਿਕ ਸਮਾਗਮ ਮਨਾ ਰਹੇ ਹਨ ਤੇ ਗੋਰਿਆ ਨੂੰ ਵੀ ਆਪਣੇ ਸਭਿਆਚਾਰ ਵਿਰਸਾ ਬਾਰੇ ਜਾਗਰੂਕ ਕਰਾ ਰਹੇ ਹਨ।
– ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸਨ