India

ਨਾਬਾਲਿਗ ਦੀ ਹੱਤਿਆ ਤੋਂ ਬਾਅਦ ਵੀ ਤਿੰਨ ਮੁਲਜ਼ਮਾਂ ਨੇ ਕੀਤਾ ਸੀ ਜਬਰ ਜਨਾਹ

ਜੈਪੁਰ – ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ’ਚ 16 ਸਾਲ ਦੀ ਨਾਬਾਲਿਗ ਆਦਿਵਾਸੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪੋਸਟਮਾਰਟਮ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮਾਂ ਨੇ ਹੱਤਿਆ ਕਰਨ ਤੋਂ ਪਹਿਲਾਂ ਤੇ ਬਾਅਦ ’ਚ ਨਾਬਾਲਿਗ ਨਾਲ ਜਬਰ ਜਨਾਹ ਕੀਤਾ ਸੀ। ਉਸਦੇ ਸਰੀਰ ’ਚ ਸੱਟ ਦੇ ਨਿਸ਼ਾਨ ਮਿਲੇ ਹਨ। ਬੂੰਦੀ ’ਚ ਪਿਛਲੇ ਦਿਨੀਂ 24 ਦਸੰਬਰ ਨੂੰ ਜੰਗਲ ’ਚ ਬੱਕਰੀਆਂ ਚਰਾਉਣ ਗਈ ਨਾਬਾਲਿਗ ਦੇ ਨਾਲ ਤਿੰਨ ਲੋਕਾਂ ਨੇ ਸਮੂਹਿਕ ਜਬਰ ਜਨਾਹ ਕੀਤਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਸੀ। ਉਸਦੇ ਸਿਰ ’ਤੇ ਪੱਥਰ ਨਾਲ ਹਮਲਾ ਕੀਤਾ ਗਿਆ ਸੀ। ਦੇਰ ਸ਼ਾਮ ਤਕ ਉਹ ਘਰ ਨਹੀਂ ਪਰਤੀ ਸੀ ਤਾਂ ਪਰਿਵਾਰਕ ਮੈਂਬਰ ਤਲਾਸ਼ੀ ’ਚ ਲੱਗ ਗਏ ਸਨ। ਕਾਫ਼ੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਜੰਗਲ ’ਚ ਉਸਦੀ ਲਾਸ਼ ਨਿਰਵਸਤਰ ਹਾਲਤ ’ਚ ਪਈ ਮਿਲੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਫੜ ਲਿਆ ਸੀ। ਪਰ, ਦੋ ਦਿਨ ਪਹਿਲਾਂ ਆਈ ਪੀੜਤਾ ਦੀ ਪੋਸਟਮਾਰਟਮ ਰਿਪੋਰਟ ’ਚ ਹੱਤਿਆ ਤੋਂ ਪਹਿਲਾਂ ਤੇ ਬਾਅਦ ’ਚ ਵੀ ਜਬਰ ਜਨਾਹ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਪੀੜਤਾ ਨਾਲ ਹੱਥ-ਪੈਰ ਬੰਨ੍ਹਣ ਦੇ ਬਾਅਦ ਮੁਲਜ਼ਮਾਂ ਨੇ ਉਸਦੇ ਨਾਲ ਜਬਰ ਜਨਾਹ ਕੀਤਾ। ਨਾਬਾਲਿਗ ਇਸ ਦੌਰਾਨ ਸੰਘਰਸ਼ ਕਰਨ ਲੱਗੀ ਤਾਂ ਮੁਲਜ਼ਮਾਂ ਨੇ ਗਲਾ ਦਬਾ ਕੇ ਉਸਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੁੜ ਜਬਰ ਜਨਾਹ ਕੀਤਾ। ਪੁਲਿਸ ਸੁਪਰਡੈਂਟ ਜੈ ਯਾਦਵ ਦਾ ਕਹਿਣਾ ਹੈ ਕਿ ਮਾਮਲੇ ’ਚ 62 ਸਾਲਾ ਛੋਟੂ ਲਾਲ ਤੇ 27 ਸਾਲ ਦੇ ਸੁਲਤਾਨ ਦੇ ਨਾਲ ਹੀ 16 ਸਾਲ ਦੇ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਗਲੇ ਦੋ ਦਿਨਾਂ ’ਚ ਇਨ੍ਹਾਂ ਦੇ ਖ਼ਿਲਾਫ਼ ਕੋਰਟ ’ਚ ਚਲਾਨ ਪੇਸ਼ ਕੀਤਾ ਜਾਵੇਗਾ। ਉੱਧਰ, ਬੂੰਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮੁਲਜ਼ਮਾਂ ਦਾ ਕੇਸ ਨਹੀਂ ਲੜਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਤਿੰਨੇ ਮੁਲਜ਼ਮ ਬੂੰਦੀ ਦੇ ਰਹਿਣ ਵਾਲੇ ਸਨ। ਉਹ ਵੀ ਜੰਗਲ ’ਚ ਪਸ਼ੂ ਚਰਾਉਣ ਗਏ ਸਨ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin