India

ਸੁਪਰੀਮ ਕੋਰਟ ਦੀ ਨਸੀਹਤ, ਅਦਾਲਤਾਂ ’ਚ ਬਾਰ ਤੇ ਬੈਂਚ ਦਰਮਿਆਨ ਸਦਭਾਵਨਾ ਭਰੇ ਰਿਸ਼ਤੇ ਜ਼ਰੂਰੀ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤਾਂ ’ਚ ਨਿਆਂ ਦੇ ਸੁਚਾਰੂ ਸੰਚਾਲਣ ਤੇ ਪ੍ਰਸ਼ਾਸਨ ਲਈ ਬਾਰ ਤੇ ਬੈਂਚ ਦਰਮਿਆਨ ਸਦਭਾਵਨਾ ਭਰੇ ਰਿਸ਼ਤੇ ਬੇਹੱਦ ਜ਼ਰੂਰੀ ਹਨ। ਜਸਟਿਸ ਐੱਮ ਆਰ ਸ਼ਾਹ ਤੇ ਜਸਟਿਸ ਬੀ ਵੀ ਨਾਗਰਤਨਾ ਦੀ ਬੈਂਚ ਨੇ ਇਹ ਟਿੱਪਣੀ ਇਕ ਵਕੀਲ ਦੀ ਅਪੀਲ ਦਾ ਨਿਪਟਾਰਾ ਕਰਦਿਆਂ ਕੀਤੀ ਜਿਨ੍ਹਾਂ ਨੇ ਉੱਤਰਾਖੰਡ ਹਾਈ ਕੋਰਟ ਦੇ ਇਕ ਜੱਜ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਪਟੀਸ਼ਨਕਰਤਾ ਵਕੀਲ ਦੇ ਕਿਰਦਾਰ ’ਤੇ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਮਾਮਲਾ ਬਾਰ ਕੌਂਸਲ ਦੇ ਸੰਦਰਭ ’ਚ ਕਰ ਦਿੱਤਾ ਸੀ। ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਵਕੀਲ ਨੇ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ’ਚ ਹੁੱਲੜਬਾਜ਼ੀ ਵਾਲੇ ਵਿਵਹਾਰ ਨਾਲ ਕਿਸੇ ਵਕੀਲ ਨੂੰ ਫ਼ਾਇਦਾ ਨਹੀਂ ਹੋਇਆ। ਇਸ ਨਾਲ ਕੋਰਟ ਰੂਮ ਦਾ ਮਾਹੌਲ ਖ਼ਰਾਬ ਹੁੰਦਾ ਹੈ ਤੇ ਪਟੀਸ਼ਨਕਰਤਾ ਦਾ ਕੇਸ ਵੀ ਵਿਗੜ ਸਕਦਾ ਹੈ। ਪਟੀਸ਼ਨਕਰਤਾ ਦੀ ਕੋਈ ਗ਼ਲਤੀ ਨਾ ਹੋਣ ’ਤੇ ਵੀ ਉਸ ਨੂੰ ਨਤੀਜਾ ਭੁਗਤਣਾ ਪੈ ਸਕਦਾ ਹੈ। ਪਟੀਸ਼ਨਕਰਤਾ ਵਕੀਲ ਨੇ ਹਾਈ ਕੋਰਟ ’ਚ ਆਪਣੇ ਵਿਵਹਾਰ ਲਈ ਬਿਨਾਂ ਸ਼ਰਤ ਮਾਫ਼ੀ ਮੰਗ ਲਈ। ਇਸ ’ਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਾਈ ਕੋਰਟ ਦੇ ਜੱਜ ਸਾਹਮਣੇ ਪੇਸ਼ ਹੋ ਕੇ ਮਾਫ਼ੀ ਮੰਗਣ ਲਈ ਕਿਹਾ। ਵਕੀਲ ਦੇ ਮਾਫ਼ੀ ਮੰਗ ਲੈਣ ਤੇ ਹਾਈ ਕੋਰਟ ਦੇ ਜੱਜ ਵੱਲੋਂ ਮਾਫ਼ ਕਰ ਦੇਣ ’ਤੇ ਸੁਪਰੀਮ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

Related posts

ਨਾਪਾਕ ਹਰਕਤ ਕਰਨ ਵਾਲਿਆਂ ਨੂੰ ਸਰਹੱਦ ਦੇ ਪਾਰ ਵੀ ਖ਼ਤਮ ਕਰ ਸਕਦਾ ਹੈ ਭਾਰਤ : ਰਾਜਨਾਥ

Bunty

ਅਸਥਾਨਾ ਮਾਮਲੇ ‘ਚ ਹਾਈ ਕੋਰਟ ਦੋ ਹਫਤਿਆਂ ‘ਚ ਪਟੀਸ਼ਨ ਨਿਪਟਾਏ : ਸੁਪਰੀਮ ਕੋਰਟ

Bunty

ਭਾਰਤ ’ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ

Bunty