Punjab

ਪਟਿਆਲਾ ‘ਚ ਕਾਂਗਰਸੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਪਟਿਆਲਾ – ਅਣਪਛਾਤਿਆਂ ਵੱਲੋਂ ਸਾਬਕਾ ਕਾਂਗਰਸੀ ਸਰਪੰਚ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਮੰਗਲਵਾਰ ਦੀ ਸਵੇਰ ਅੰਜਾਮ ਦਿੱਤਾ ਗਿਆ ਹੈ। ਪਿੰਡ ਝਿੱਲ ਦੇ ਸਾਬਕਾ ਸਰਪੰਚ ਤਾਰਾ ਦੱਤ ਦੇ ਦੋ ਤੋਂ ਤਿੰਨ ਗੋਲੀਆਂ ਲੱਗੀਆਂ ਹਨ, ਜਿਸਨੂੰ ਗੰਭੀਰ ਹਾਲਤ ਵਿਚ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਫਿਲਹ‍ਾਲ ਥਾਣਾ ਤਿ੍ਰਪੜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਐਸਪੀ ਸਿਟੀ ਹਰਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਤਾਰਾ ਦੱਤ ‘ਤੇ ਗੋਲੀਆਂ ਚਲਾਉਣ ਬਾਰੇ ਸੂਚਨਾ ਮਿਲੀ ਹੈ। ਤਾਰਾ ਦੱਤ ਪਟਿਆਲਾ ਦੇ ਤ੍ਰਿਪੜੀ ਦੇ ਵਿਕਾਸ ਨਗਰ ਵਿਖੇ ਆਪਣੀ ਨਵੀਂ ਬਣ ਰਹੀ ਕੋਠੀ ਵਿੱਚ ਮਜ਼ਦੂਰਾਂ ਲਈ ਚਾਹ ਲੈ ਕੇ ਆਇਆ ਸੀ। ਇਸੇ ਦੌਰਾਨ ਹੀ ਕਾਰ ਸਵਾਰਾਂ ਵੱਲੋਂ ਤਾਰਾ ਦੱਤ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਇਹ ਹਮਲਾ ਕਿਸ ਨੇ ਤੇ ਕਿਉਂ ਕੀਤਾ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related posts

ਪਟਿਆਲਾ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ, ਬਜਾਰ ਰਹੇ ਮੁਕੰਮਲ ਬੰਦ

Bunty

ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ: ਭਰਾਜ 

admin

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈੱਟ ਪ੍ਰੀਖਿਆ ਕੀਤੀ ਪਾਸ

admin