Punjab

ਭਾਰਤ-ਪਾਕਿ ਜ਼ੀਰੋ ਲਾਈਨ ‘ਤੇ ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਾਂ ਦਰਮਿਆਨ ਫਲੈਗ ਮੀਟ ਕਰਵਾਈ

ਡੇਰਾ ਬਾਬਾ ਨਾਨਕ – ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਬੀਐਸਐਫ ਜਵਾਨਾਂ ਲਈ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਚੁਣੌਤੀ ਬਣੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ‘ਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ਤੇ ਆ ਰਹੇ ਡਰੋਨ ਤੇ ਨਸ਼ਿਆਂ ਦੀ ਤਸਕਰੀ ਨੂੰ ਬੀਐਸਐਫ ਜਵਾਨਾਂ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ। ਉੱਥੇ ਇਨਾਂ੍ਹ ਘਟਨਾਵਾਂ ਨੂੰ ਰੋਕਣ ਲਈ ਵੀਰਵਾਰ ਨੂੰ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 10 ਬਟਾਲੀਅਨਦੀ ਬੀਓਪੀ ਕੱਸੋਵਾਲ ਤੇ ਭਾਰਤ ਪਾਕਿਸਤਾਨ ਜ਼ੀਰੋ ਲਾਈਨ ‘ਤੇ ਦੋਹਾਂ ਦੇਸ਼ਾਂ ਦੇ ਕਮਾਂਡੈਂਟ ਪੱਧਰ ਦੇ ਅਧਿਕਾਰੀਆਂ ਦੀ ਫਲੈਗ ਮੀਟਿੰਗ ਹੋਈ। ਇਸ ਫਲੈਗ ਮੀਟਿੰਗਾਂ ਦੌਰਾਨ ਬੀਐੱਸਐੱਫ ਦੁਆਰਾ ਉਠਾਏ ਗਏ ਏਜੰਡੇ ਦੇ ਨੁਕਤੇ ਅਤੇ ਪਾਕਿ ਰੇਂਜਰਾਂ ਦੁਆਰਾ ਜਵਾਬ ਦਿੱਤੇ ਗਏ।

ਇਸ ਮੌਕੇ ਬੀਐੱਸਐੱਫ ਦੀ ਦੱਸ ਬਟਾਲੀਅਨ ਦੇ ਕਮਾਂਡੈਂਟ ਕੁਲਵੰਤ ਕੁਮਾਰ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੁਆਰਾ ਭਾਰਤੀ ਹਵਾਈ ਖੇਤਰ ਦੀ ਅਕਸਰ ਉਲੰਘਣਾ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸੇ ਤੋਂ ਹੋ ਰਹੀ ਹੈਰੋਇਨ ਤਸਕਰੀ ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਬੀਐਸਐਫ ਜਵਾਨਾਂ ਨਾਲ ਵਰਤੀ ਜਾਣ ਵਾਲੀ ਗ਼ਲਤ ਭਾਸ਼ਾ ਸਬੰਧੀ ਮੰਗ ਉਠਾਈ ਗਈ। ਜਦ ਕਿ ਦੂਸਰੇ ਪਾਸੇ ਪਾਕਿਸਤਾਨ ਦੇ ਲੈਫਟੀਨੈਂਟ ਕਰਨਲ ਸ਼ਕੀਬ ਅਲੀ ਹੈਦਰੀ, ਮਾਝ ਤਾਰੀਖ਼ ਟੂ ਆਈ ਸੀ, ਕੈਪਟਨ ਜ਼ਹੀਰ ਆਰਜ਼ੂਡੈਂਟ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਕੋਈ ਡਰੋਨ ਨਹੀਂ ਉਡਾਇਆ ਗਿਆ। ਹਾਲਾਂਕਿ ਜੇਕਰ ਭਵਿੱਖ ‘ਚ ਇਸ ਤਰਾਂ੍ਹ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਗਈ ਤਾਂ ਪਾਕਿਸਤਾਨ ‘ਤੇ ਤਿੱਖੀ ਨਜ਼ਰ ਰੱਖੇਗਾ। ਇਸ ਫਲੈਗ ਮੀਟਿੰਗ ਵਿੱਚ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਦੇ ਦਰਜਨ ਤੋਂ ਵੱਧ ਬਰਾਬਰ ਬਰਾਬਰ ਸੁਰੱਖਿਆ ਦਸਤੇ ਮੌਜੂਦ ਸਨ।

Related posts

26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਫੁੱਲ ਤਿਆਰੀਆਂ !

admin

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਨਵੀਨਤਾ ਅਤੇ ਉੱਦਮਤਾ ਨੂੰ ਪ੍ਰੇਰਿਤ ਕਰਨ ਲਈ ਪ੍ਰੋਗਰਾਮ ਆਯੋਜਿਤ

admin

ਖ਼ਾਲਸਾ ਕਾਲਜ ਵਿਖੇ ਡਾ. ਸਾਹਿਬ ਸਿੰਘ ਦੀਆਂ ਪੁਸਤਕਾਂ ’ਤੇ ਸੰਵਾਦ ਰਚਾਇਆ

admin