ਨਵੀਂ ਦਿੱਲੀ – ਕੋਰੋਨ ਮਹਾਕਾਰੀ ਦੌਰਾਨ ਚੋਣਾਂ ਸੁਰੱਖਿਅਤ ਵੀ ਹੋਣ ਅਤੇ ਉਮੀਦਵਾਰਾਂ ਨੂੰ ਜਨਤਾ ਦੇ ਵਿਚਕਾਰ ਜਾਣ ਦਾ ਮੌਕਾ ਵੀ ਮਿਲੇ, ਇਸ ਨੂੰ ਲੈ ਕੇ ਮੰਥਨ ਤੇਜ਼ ਹੋ ਗਿਆ ਹੈ। ਇਸ ਸਬੰਧ ’ਚ ਸ਼ਨਿਚਰਵਾਰ ਨੂੰ ਚੋਣ ਕਮਿਸ਼ਨ ਦੀ ਕੇਂਦਰੀ ਸਿਹਤ ਸਕੱਤਰ ਨਾਲ ਬੈਠਕ ਹੋਈ ਹੈ। ਹਰ ਗੇੜ ’ਚ ਇਕ ਹਫ਼ਤੇ ਤਕ ਪ੍ਰਚਾਰ ਦੀ ਛੋਟ ਦੇਣ ਦੇ ਬਦਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜ ਰਾਜਾਂ ’ਚ ਲੱਗੀਆਂ ਪਾਬੰਦੀਆਂ ਨੂੰ 31 ਜਨਵਰੀ ਦੇ ਅੰਤ ਤਕ ਵਧਾਇਆ ਗਿਆ ਹੈ। ਉਸ ਤੋਂ ਬਾਅਦ ਪਹਿਲੇ ਗੇੜ ਵਾਲੇ ਖੇਤਰਾਂ ’ਚ ਪ੍ਰਚਾਰ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਹ ਛੋਟ ਗੇੜਵਾਰ ਦਿੱਤੀ ਜਾਵੇਗੀ, ਤਾਂਕਿ ਇਕ ਵਾਰ ਹੀ ਪੂਰੇ ਸੂਬੇ ’ਚ ਭੀੜ ਨਾ ਇਕੱਠੀ ਨਾ ਹੋਣ ਲੱਗੇ।
ਕਮਿਸ਼ਨ ਨੇ ਚੋਣ ਮੈਦਾਨ ’ਚ ਉੱਤਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਰਾਹਤ ਦਿੰਦੇ ਹੋਏ ਪਹਿਲੇ ਗੇੜ ਦੀਆਂ ਚੋਣਾਂ ਲਈ 28 ਜਨਵਰੀ ਤੋਂ ਜਨਤਕ ਬੈਠਕਾਂ ਕਰਨ ਦੀ ਆਗਿਆ ਦਿੱਤੀ ਹੈ। ਉੱਥੇ ਦੂਜੇ ਗੇੜ ਦੀਆਂ ਚੋਣ ਲਈ ਦੋ ਫਰਵਰੀ ਤੋਂ ਛੋਟੀ ਦਿੱਤੀ ਗਈ ਹੈ। ਇਸ ਦੌਰਾਨ ਡੋਰ-ਟੂ-ਡੋਰ ਮੁਹਿੰਮ ਲਈ ਪੰਜ ਲੋਕਾਂ ਦੀ ਹੱਦ ਨੂੰ ਵਧਾਕ ੇ ਦਸ ਲੋਕਾਂ ਦੀ ਕਰ ਦਿੱਤੀ ਗਈ ਹੈ। ਉੱਥੇ ਪ੍ਰਚਾਰ ਲਈ ਇਸਤੇਮਾਲ ਹੋਣ ਵਾਲੀ ਵੀਡੀਓ ਵੈਨ ਦਾ ਇਸਤੇਮਾਲ ਕੋਵਿਡ 19 ਪਾਬੰਦੀਆਂ ਨੂੰ ਧਿਆਨ ’ਚ ਰੱਖਦੇ ਹੋਏ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।