India

ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦਾ ਮੁੱਢ – ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਫੋਟੋ ਤੇ ਵੇਰਵਾ: ਏ ਐਨ ਆਈ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2022 ‘ਚ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਬਾਰੇ ਇਕ ਵੈਬੀਨਾਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ 2022 ਦੇ ਬਜਟ ‘ਚ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਗੱਲਾਂ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦਾ ਮੁੱਢ ਹੈ।

ਇਹ ਹੀ ਭਵਿੱਖ ਦੇ ਰਾਸ਼ਟਰ ਨਿਰਮਾਤਾ ਵੀ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮਜ਼ਬੂਤ ਕਰਨ ਦਾ ਮਤਲਬ ਹੈ ਭਾਰਤ ਦੇ ਭਵਿੱਖ ਨੂੰ ਮਜ਼ਬੂਤ ਕਰਨਾ। ਇਸੇ ਸੋਚ ਨਾਲ ਸਾਲ 2022 ਦੇ ਬਜਟ ‘ਚ ਸਿੱਖਿਆ ਦੇ ਖੇਤਰ ‘ਚ 5 ਗੱਲਾਂ ‘ਤੇ ਜ਼ੋਰ ਦਿੱਤਾ ਗਿਆ।

ਪਹਿਲਾ- ਕੁਆਲਿਟੀ ਐਜੂਕੇਸ਼ਨ ਦੇ ਪਹਿਲੇ ਸਰਵ-ਵਿਆਪੀਕਰਨ, ਸਾਡੀ ਸਿੱਖਿਆ ਪ੍ਰਣਾਲੀ ਦੇ ਵਿਸਥਾਰ, ਇਸ ਦੀ ਗੁਣਵੱਤਾ ‘ਚ ਸੁਧਾਰ ਅਤੇ ਸਿੱਖਿਆ ਖੇਤਰ ਦੀ ਸਮਰੱਥਾ ਨੂੰ ਵਧਾਉਣ ਲਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।
ਦੂਜਾ- ਹੁਨਰ ਵਿਕਾਸ ਦੇਸ਼ ‘ਚ ਇਕ ਡਿਜ਼ੀਟਲ ਸਕਿੱਲ ਈਕੋਸਿਸਟਮ ਬਣਾਉਣ, ਉਦਯੋਗ ਦੀ ਮੰਗ ਮੁਤਾਬਕ ਹੁਨਰ ਵਿਕਾਸ ਅਤੇ ਉਦਯੋਗ ਸਬੰਧਾਂ ਨੂੰ ਸੁਧਾਰਨ ‘ਤੇ ਧਿਆਨ ਦਿੱਤਾ ਗਿਆ ਹੈ।
ਤੀਜਾ- ਤੀਜਾ ਮਹੱਤਵਪੂਰਨ ਪਹਿਲੂ ਸ਼ਹਿਰੀ ਅਤੇ ਡਿਜ਼ਾਈਨ ਹੈ, ਜਿਸ ਨਾਲ ਭਾਰਤ ਦਾ ਜੋ ਪੁਰਾਤਨ ਅਨੁਭਵ ਅਤੇ ਗਿਆਨ ਹੈ, ਨੂੰ ਅੱਜ ਸਾਡੀ ਸਿੱਖਿਆ ‘ਚ ਸ਼ਾਮਲ ਕੀਤਾ ਜਾਵੇ।
ਚੌਥਾ- ਅੰਤਰਰਾਸ਼ਟੀਕਰਨ ਹੈ, ਭਾਰਤ ‘ਚ ਵਰਲਡ ਕਲਾਸ ਵਿਦੇਸ਼ੀ ਯੂਨੀਵਰਸਿਟੀਆਂ ਆਉਣ, ਜੋ ਸਾਡੇ ਉਦਯੋਗਿਕ ਖੇਤਰ ਹਨ, ਜਿਵੇਂ ਗਿਫਟ ਸਿਟੀ ਅਤੇ ਫਿਨਟੈਕ ਸੰਸਥਾਵਾਂ ਨੂੰ ਵੀ ਉਤਸ਼ਾਹਤ ਕੀਤਾ ਗਿਆ ਹੈ।
ਪੰਜਵਾਂ- ਐਨੀਮੇਸ਼ਨ ਵਿਜ਼ੂਅਲ ਇਫੈਕਟਸ ਗੇਮਿੰਗ ਅਤੇ ਕਾਮਿਕਸ ਹਨ। ਇਨ੍ਹਾਂ ਸਾਰਿਆਂ ਕੋਲ ਰੁਜ਼ਗਾਰ ਦੀ ਬੇਅੰਤ ਸੰਭਾਵਨਾ ਹੈ ਅਤੇ ਇਕ ਵਿਸ਼ਾਲ ਗਲੋਬਲ ਮਾਰਕੀਟ ਹੈ।

ਸਿੱਖਿਆ ਨੂੰ ਬਿਹਤਰ ਬਣਾਇਆ ਜਾਵੇ-
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਈ-ਵਿਦਿਆ, ਵਨ ਕਲਾਸ ਵਨ ਚੈਨਲ, ਡਿਜ਼ੀਟਲ ਬੈਲਸ, ਡਿਜ਼ੀਟਲ ਯੂਨੀਵਰਸਿਟੀ ਅਜਿਹੀ ਐਜੂਕੇਸ਼ਨਲ ਬੁਨਿਆਦੀ ਢਾਂਚਾ ਨੌਜਵਾਨਾਂ ਨੂੰ ਬਹੁਤ ਮਦਦ ਕਰਨ ਵਾਲਾ ਹੈ, ਇਹ ਭਾਰਤ ਦੇ ਸਮਾਜਿਕ-ਆਰਥਿਕ ਸੈਟਅਪ ‘ਚ ਪਿੰਡਾਂ, ਗਰੀਬ, ਪਿਛੜੇ ਵਰਗ, ਆਦਿਵਾਸੀ, ਸਾਰਿਆਂ ਨੂੰ ਸਿੱਖਿਆ ਦੇ ਬਿਹਤਰ ਹੱਲ ਦੇਣ ਦੀ ਕੋਸ਼ਿਸ਼ ਹੈ। ਨੈਸ਼ਨਲ ਡਿਜ਼ੀਟਲ ਯੂਨੀਵਰਸਿਟੀ, ਭਾਰਤ ਦੀ ਸਿੱਖਿਆ ਵਿਵਸਥਾ ‘ਚ ਆਪਣੀ ਤਰ੍ਹਾਂ ਦਾ ਅਨੋਖਾ ਕਦਮ ਹੈ। ਮੈਂ ਡਿਜ਼ੀਟਲ ਯੂਨੀਵਰਸਿਟੀ ‘ਚ ਉਹ ਤਾਕਤ ਵੇਖ ਰਿਹਾ ਹਾਂ ਕਿ ਯੂਨੀਵਰਸਿਟੀ ਸਾਡੇ ਦੇਸ਼ ‘ਚ ਸੀਟਾਂ ਦੀ ਜੋ ਸਮੱਸਿਆ ਹੁੰਦੀ ਹੈ, ਉਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੀ ਹੈ।

ਮਾਂ-ਬੋਲੀ ‘ਚ ਸਿੱਖਿਆ ਬੱਚਿਆਂ ਦਾ ਮਾਨਸਿਕ ਵਿਕਾਸ ਹੈ-
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੌਮਾਂਤਰੀ ਮਾਂ-ਬੋਲੀ ਦਿਹਾੜਾ ਵੀ ਹੈ। ਮਾਂ-ਬੋਲੀ ਵਿਚ ਸਿੱਖਿਆ ਬੱਚਿਆਂ ਦੇ ਮਾਨਸਿਕ ਵਿਕਾਸ ਨਾਲ ਜੁੜੀ ਹੈ। ਕਈ ਸੂਬਿਆਂ ਵਿਚ ਸਥਾਨਕ ਭਾਸ਼ਾਵਾਂ ‘ਚ ਮੈਡੀਕਲ ਅਤੇ ਤਕਨਾਲੋਜੀ ਐਜੂਕੇਸ਼ਨ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor