India

ਭੋਪਾਲ ’ਚ ਜੇਐੱਮਬੀ ਦੇ ਚਾਰ ਅੱਤਵਾਦੀ ਗਿ੍ਫ਼ਤਾਰ, ਜੇਹਾਦੀ ਪਰਚੇ, ਲੈਪਟਾਪ, ਮੋਬਾਈਲ ਤੇ ਸ਼ੱਕੀ ਦਸਤਾਵੇਜ਼ ਮਿਲੇ

ਭੋਪਾਲ – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਏਸ਼ਬਾਗ਼ ਅਤੇ ਕਰੌਂਦ ਇਲਾਕਿਆਂ ਤੋਂ ਅੱਤਵਾਦ ਰੋਕੂ ਦਸਤੇ (ਏਟੀਐੱਸ) ਦੀ ਟੀਮ ਨੇ ਐਤਵਾਰ ਤੜਕੇ ਤਿੰਨ ਵਜੇ ਬੰਗਲਾਦੇਸ਼ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਦੀਨ ਬੰਗਲਾਦੇਸ਼ (ਜੇਐੱਮਬੀ) ਦੇ ਚਾਰ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਹਥਿਆਰ ਅਤੇ ਇਕ ਦਰਜਨ ਤੋਂ ਜ਼ਿਆਦਾ ਲੈਪਟਾਪ ਸਮੇਤ ਵੱਡੀ ਗਿਣਤੀ ਵਿਚ ਜੇਹਾਦੀ ਪਰਚੇ ਅਤੇ ਸ਼ੱਕੀ ਦਸਤਾਵੇਜ਼ ਵੀ ਪ੍ਰਾਪਤ ਹੋਏ ਹਨ। ਇਹ ਅੱਤਵਾਦੀ ਏਸ਼ਬਾਗ਼ ਥਾਣੇ ਦੇ ਕਰੀਬ ਹੀ ਇਕ ਗਲੀ ਵਿਚ ਬੀਤੇ ਤਿੰਨ ਮਹੀਨਿਆਂ ਤੋਂ ਰਹਿ ਰਹੇ ਸਨ।

ਜਾਣਕਾਰੀ ਮੁਤਾਬਕ, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਸੂਚਨਾ ’ਤੇ ਬੇਹੱਦ ਖ਼ੁਫ਼ੀਆ ਢੰਗ ਨਾਲ ਕੀਤੀ ਗਈ ਇਸ ਕਾਰਵਾਈ ਦੀ ਭਿਣਕ ਐਤਵਾਰ ਦੁਪਹਿਰ ਤਕ ਸਥਾਨਕ ਪੁਲਿਸ ਨੂੰ ਨਹੀਂ ਸੀ। ਏਟੀਐੱਸ ਨੇ ਸ਼ੱਕੀਆਂ ਨੂੰ ਅਣਪਛਾਤੇ ਸਥਾਨ ’ਤੇ ਲਿਜਾ ਕੇ ਪੁੱਛਗਿੱਛ ਕੀਤੀ। ਏਟੀਐੱਸ ਨਾਲ ਆਈਬੀ ਤੇ ਐੱਨਆਈਏ ਵੀ ਜਾਂਚ ਵਿਚ ਜੁਟ ਗਏ ਹਨ। ਜਾਂਚ ’ਚ ਜੁਟੇ ਅਧਿਕਾਰੀਆਂ ਮੁਤਾਬਕ, ਜੇਐੱਮਬੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਸਲੀਪਰ ਸੈੱਲ ਤਿਆਰ ਕਰ ਰਿਹਾ ਹੈ। ਏਟੀਐੱਸ ਟੀਮ ਨੇ ਏਸ਼ਬਾਗ਼ ਤੇ ਕਰੌਂਦ ’ਚ ਇਕੱਠਿਆਂ ਅਤੇ ਇੱਕੋ ਹੀ ਸਮੇਂ ’ਤੇ ਕਾਰਵਾਈ ਕੀਤੀ। ਏਸ਼ਬਾਗ਼ ਥਾਣੇ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਫਾਤਿਮਾ ਮਸਜਿਦ ਦੇ ਨੇੜੇ ਦੀ ਗਲੀ ਵਿਚ ਭਾਰੀ ਪੁਲਿਸ ਬਲ ਤੜਕੇ ਪੁੱਜਾ। ਏਟੀਐੱਸ ਅਤੇ ਸਪੈਸ਼ਲ ਫੋਰਸ ਦੇ ਕਮਾਂਡੋ ਛੱਤ ਦੇ ਰਸਤੇ ਮਕਾਨ ਵਿਚ ਵੜੇ ਅਤੇ ਇਕ ਤੋਂ ਬਾਅਦ ਇਕ ਤਿੰਨ ਕਮਰਿਆਂ ਦੇ ਦਰਵਾਜ਼ਿਆਂ ਨੂੰ ਤੋੜਦੇ ਹੋਏ ਅੰਦਰ ਪਹੁੰਚ ਗਏ। ਦਸਤੇ ਨੇ ਇੱਥੇ ਸੌਂ ਰਹੇ ਦੋ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ। ਉਥੇ ਏਟੀਐੱਸ ਨੂੰ ਪੰਜ ਪਿਸਤੌਲਾਂ, 12 ਤੋਂ ਜ਼ਿਆਦਾ ਲੈਪਟਾਪ ਸਮੇਤ ਲਗਪਗ 15 ਬੋਰਿਆਂ ਵਿਚ ਰੱਖਿਆ ਧਾਰਮਿਕ ਸਾਹਿਤ ਮਿਲਿਆ। ਕਮਰਿਆਂ ’ਚ ਕਈ ਤਰ੍ਹਾਂ ਦੇ ਲੋਹੇ ਦੇ ਔਜ਼ਾਰ, ਸ਼ੱਕੀ ਚੀਜ਼ਾਂ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ। ਇਸ ਵਿਚਾਲੇ ਦੂਜੇ ਦਲ ਨੇ ਕਰੌਂਦ ਵਿਚ ਕਾਰਵਾਈ ਕਰਕੇ ਜਨਤਾ ਕੁਆਰਟਰ ’ਚੋਂ ਇਕ ਸ਼ੱਕੀ ਅੱਤਵਾਦੀ ਅਤੇ ਹੋਰ ਸਥਾਨਾਂ ਤੋਂ ਦੋ ਹੋਰਨਾਂ ਸ਼ੱਕੀਆਂ ਨੂੰ ਗਿ੍ਰਫ਼ਤਾਰ ਕੀਤਾ। ਗਿ੍ਰਫ਼ਤਾਰ ਅੱਤਵਾਦੀਆਂ ’ਚ ਫਜ਼ਹਰ ਅਲੀ ਉਰਫ਼ ਮਹਿਮੂਦ (32), ਮੁਹੰਮਦ ਅਕੀਲ (24), ਜਹਰਦੀਨ ਉਰਫ ਇਬਰਾਹੀਮ ਉਰਫ਼ ਮਿਲੋਨ ਪਠਾਨ ਉਰਫ਼ ਜੌਹਰ ਅਲੀ (28) ਅਤੇ ਫਜ਼ਹਰ ਜੈਨੁਲ ਆਬਦਿਲ ਉਰਫ਼ ਅਕਰਮ ਅਲ ਹਸਨ ਸ਼ਾਮਲ ਹਨ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin