India

ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਮਿ੍ਤਕ ਦੇਹ ਲਿਆਉਣ ‘ਚ ਲੱਗ ਸਕਦਾ ਹੈ ਸਮਾਂ

ਬੈਂਗਲੁਰੂ – ਯੂਕਰੇਨ-ਰੂਸ ਜੰਗ ਵਿੱਚ ਮਾਰੇ ਗਏ ਭਾਰਤੀ ਐਮਬੀਬੀਐਸ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕਿਹਾ ਕਿ ਯੂਕਰੇਨ ਵਿੱਚ ਲਗਾਤਾਰ ਗੋਲਾਬਾਰੀ ਹੋ ਰਹੀ ਹੈ। ਅਜਿਹੇ ‘ਚ ਲਾਸ਼ ਲਿਆਉਣ ‘ਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਨਵੀਨ ਸ਼ੇਖਰੱਪਾ ਦੀ ਦੇਹ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਬੋਮਈ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਇਸ ‘ਤੇ ਕੰਮ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਯੂਕਰੇਨ ‘ਤੇ ਲਗਾਤਾਰ ਗੋਲੀਬਾਰੀ ਅਤੇ ਬੰਬਾਰੀ ਕਰ ਰਿਹਾ ਹੈ। ਨਵੀਨ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਧਿਆਨ ਯੋਗ ਹੈ ਕਿ ਜੰਗ ਦੇ 10ਵੇਂ ਦਿਨ ਨਵੀਨ ਇੱਕ ਸੁਪਰਮਾਰਕੀਟ ਵਿੱਚ ਖਾਣਾ ਲੈਣ ਲਈ ਲਾਈਨ ਵਿੱਚ ਲੱਗਿਆ ਹੋਇਆ ਸੀ ਅਤੇ ਇਸੇ ਦੌਰਾਨ ਉਸ ਉੱਤੇ ਹਮਲਾ ਕੀਤਾ ਗਿਆ। ਨਵੀਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। 21 ਸਾਲਾ MBBS ਦਾ ਵਿਦਿਆਰਥੀ ਨਵੀਨ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਨਵੀਨ ਹੋਰ ਵਿਦਿਆਰਥੀਆਂ ਦੇ ਨਾਲ ਬੰਕਰ ‘ਚ ਰਹਿ ਰਿਹਾ ਸੀ ਪਰ ਉਸ ਨੂੰ ਕੁਝ ਦੇਰ ਲਈ ਛੱਡਣਾ ਮਹਿੰਗਾ ਪਿਆ। ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਵਿੱਚ ਡਾਕਟਰੀ ਸਿੱਖਿਆ ਭਾਰਤ ਦੇ ਮੁਕਾਬਲੇ ਬਹੁਤ ਘੱਟ ਕੀਮਤ ਵਿੱਚ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਨਵੀਨ ਆਪਣੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਉੱਥੇ ਗਿਆ ਸੀ।

Related posts

ਕੇਂਦਰ ਨੇ 146 ਸਾਂਸਦਾਂ ਨੂੰ ਮੁਅੱਤਲ ਕਰਕੇ ਦੇਸ਼ ਦੀ 60 ਫ਼ੀਸਦੀ ਜਨਤਾ ਦਾ ਮੂੰਹ ਬੰਦ ਕੀਤਾ: ਰਾਹੁਲ

Bunty

ਰਾਹੁਲ ਗਾਂਧੀ ਨੇ ਲਖੀਮਪੁਰ ਮਾਮਲੇ ਦੀ SIT ਰਿਪੋਰਟ ‘ਤੇ ਲੋਕਸਭਾ ‘ਚ ਦਿੱਤਾ ਨੋਟਿਸ

Bunty

ਜੀਨੋਮ ਨੈੱਟਵਰਕ ਓਮੀਕ੍ਰੋਨ ਸਬ-ਵੇਰੀਐਂਟ BA.4 ਦੇ ਦੋ ਮਾਮਲਿਆਂ ਦੀ ਪੁਸ਼ਟੀ ਕਰਦੈ

Bunty