India

ਅਰੁਣਾਚਲ ਪ੍ਰਦੇਸ਼ ”ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਇੱਕ ਪਾਇਲਟ ਦੀ ਮੌਤ

ਈਟਾਨਗਰ – ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਇਕ ਪਾਇਲਟ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਸੈਨਾ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਇਹ ਘਟਨਾ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਰੁਟੀਨ ਫਲਾਈਟ ਦੌਰਾਨ ਵਾਪਰੀ। ਦੋਵਾਂ ਪਾਇਲਟਾਂ ਨੂੰ ਨੇੜੇ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਪਟਾਲਟ, ਜਿਸ ਦੀ ਪਛਾਣ ਲੈਫਟੀਨੈਂਟ ਕਰਨਲ ਸੌਰਭ ਯਾਦਵ ਵਜੋਂ ਹੋਈ ਸੀ, ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ, ਹੈਲੀਕਾਪਟਰ ਜਾਮਿਥਾਂਗ ਸਰਕਲ ਦੇ ਬੀਟੀਕੇ ਖੇਤਰ ਦੇ ਕੋਲ ਨਿਆਮਜਾਂਗ ਚੂ ਵਿਖੇ ਕਥਿਤ ਤੌਰ ‘ਤੇ ਹਾਦਸਾਗ੍ਰਸਤ ਹੋ ਗਿਆ। ਇਹ ਚੀਤਾ ਹੈਲੀਕਾਪਟਰ 5ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਨੂੰ ਛੱਡ ਕੇ ਸੁਰਵਾ ਸਾਂਬਾ ਖੇਤਰ ਤੋਂ ਆ ਰਿਹਾ ਸੀ।

Related posts

ਗੁਰਦੁਆਰਾ ਕਰਤੇ ਪਰਵਾਨ ਸਾਹਿਬ ‘ਤੇ ਹਮਲੇ ਤੋਂ ਬਾਅਦ ਘੱਟ ਗਿਣਤੀਆਂ ‘ਚ ਖ਼ੌਫ, ਭਾਰਤੀ ਵੀਜ਼ਾ ਦੀ ਰਾਹ ਦੇਖ ਰਹੇ 150 ਤੋਂ ਜ਼ਿਆਦਾ ਸਿੱਖ

Bunty

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਵਾਲੀ ਪਟੀਸ਼ਨ !

admin

1984 ਦੇ ਸਿੱਖ ਕਤਲੇਆਮ ਵਿਚ ਸਿੱਖ ਕੌਮ ਨੂੰ ਵੱਡੀ ਰਾਹਤ: ਦਿੱਲੀ ਹਾਈ ਕੋਰਟ ਨੇ ਕਮਲਨਾਥ ਖਿਲਾਫ ਕੇਸ ਵਿਚ ਐਸ ਆਈ ਟੀ ਨੂੰ ਸਟੇਟਸ ਰਿਪੋਰਟ ਦਾਇਰ ਕਰਨ ਨੂੰ ਆਖਿਆ: ਮਨਜਿੰਦਰ ਸਿੰਘ ਸਿਰਸਾ

Bunty