ਵੇਲਿੰਗਟਨ – ਏਲਿਸ ਪੈਰੀ, ਤਾਹਿਲਾ ਮੈਕਗ੍ਰਾ ਤੇ ਏਸ਼ਲੇ ਗਾਰਡਨਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਸਟ੍ਰੇਲੀਆ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 141 ਦੌੜਾਂ ਦਰੜ ਕੇ ਆਈਸੀਸੀ ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪੈਰੀ (68) ਤੇ ਮੈਕਗ੍ਰਾ (57) ਨੇ ਅਰਧ ਸੈਂਕੜੇ ਲਾਏ ਜਿਸ ਤੋਂ ਬਾਅਦ ਗਾਰਡਨਰ ਨੇ 18 ਗੇਂਦਾਂ ਵਿਚ 48 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਨਾਲ ਆਸਟ੍ਰੇਲੀਆ ਨੇ ਅੱਠ ਵਿਕਟਾਂ ’ਤੇ 269 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਤੇ ਫਿਰ ਨਿਊਜ਼ੀਲੈਂਡ ਦੀ ਟੀਮ ਨੂੰ 30.2 ਓਵਰਾਂ ਵਿਚ 128 ਦੌੜਾਂ ’ਤੇ ਸਮੇਟ ਦਿੱਤਾ।
next post