India International

ਕੈਨੇਡਾ ‘ਚ ਭਾਰਤੀ ਵਿਦਿਆਰਥੀ ਦੀ ਗੋਲ਼ੀ ਮਾਰ ਕੇ ਹੱਤਿਆ, ਸ਼ੇਰਬੌਰਨ ਮੈਟਰੋ ਸਟੇਸ਼ਨ ਦੇ ਬਾਹਰ ਹੋਈ ਵਾਰਦਾਤ

ਟੋਰਾਂਟੋ  – ਟੋਰਾਂਟੋ ‘ਚ ਪੜ੍ਹਨ ਵਾਲੇ ਇਕ ਭਾਰਤੀ ਵਿਦਿਆਰਥੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੀੜਤ ਕਾਰਤਿਕ ਵਾਸੂਦੇਵ  ਟੋਰਾਂਟੋ ਦੀ ਸੈਨੇਕਾ ਯੂਨੀਵਹਰਸਿਟੀ ‘ਚ ਗਲੋਬਲ ਮੈਨੇਜਮੈਂਟ ‘ਚ ਪਹਿਲੇ ਸਾਲ ਦੇ ਵਿਦਿਆਰਥੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਕਾਰਤਿਕ ਦੀ ਹੱਤਿਆ ਸ਼ੇਰਬੌਰਨ ਮੈਟਰੋ ਸਟੇਸ਼ਨ ਦੇ ਬਾਹਰ ਕੀਤੀ ਗਈ ਹੈ। ਹੁਣ ਤਕ ਹੱਤਿਆ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਗਾਜ਼ੀਆਬਾਦ ਦੇ ਰਹਿਣ ਵਾਲਾ ਕਾਰਤਿਕ ਪੜ੍ਹਾਈ ਦੇ ਨਾਲ-ਨਾਲ ਇਕ ਰੈਸਟੋਰੈਂਟ ‘ਚ ਪਾਰਟਟਾਈਮ ਜੌਬ ਵੀ ਕਰਦਾ ਸੀ। ਉਹ ਸ਼ੇਰਬੌਰਨ ਸਟੇਸ਼ਨ ਤੋਂ ਆਪਣੇ ਕੰਮ ਦੀ ਜਗ੍ਹਾ ਜਾਣ ਲਈ ਬੱਸ ਲੈ ਰਿਹਾ ਸੀ, ਉਦੋਂ ਹੀ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ। ਉਸ ਦੇ ਇਕ ਰਿਸ਼ਤੇਦਾਰ ਨੇ ਨੈੱਟ ‘ਤ ਚੱਲ ਰਹੀਆਂ ਖਬਰਾਂ ‘ਤੋਂ ਕਾਰਤਿਕ ਦੀ ਪਛਾਣ ਕੀਤੀ। ਇਸ ਘਟਨਾ ‘ਤੇ ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਨੇ ਦੁੱਖ ਜਤਾਇਆ ਤੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ।

ਕਾਰਤਿਕ ਦੇ ਪਿਤਾ ਜਿਤੇਸ਼ ਨੇ ਦੱਸਿਆ ਕਿ ਕਾਰਤਿਕ ਨਾਲ ਆਖਰੀ ਵਾਰ ਵੀਰਵਾਰ ਨੂੰ ਫੋਨ ‘ਤੇ ਗੱਲ ਕੀਤੀ ਸੀ। ਕੁਝ ਦੇਰ ਬਾਅਦ ਉਸ ਦਾ ਫੋਨ ਸਵਿੱਚ ਹੋ ਗਿਆ। ਉਹ ਉੱਥੇ ਆਪਣੇ ਕਜ਼ਨ ਨਾਲ ਰਹਿੰਦਾ ਹੈ। ਥੋੜ੍ਹੀ ਦੇਰ ਬਾਅਦ ਵੀ ਜਦੋਂ ਕਾਰਤਿਕ ਦਾ ਪਤਾ ਨਾ ਚੱਲਿਆ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਬਾਅਦ ‘ਚ ਜਦੋਂ ਸ਼ੇਰਬੌਰਨ ਮੈਟਰੋ ਸਟੇਸ਼ਨ ਦੇ ਬਾਹਰ ਫਾਇਰਿੰਗ ਦੀ ਖਬਰ ਆਈ ਤਾਂ ਪਤਾ ਲੱਗਿਆ ਕਿ ਕਾਰਤਿਕ ਦੀ ਹੱਤਿਆ ਹੋ ਚੁੱਕੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin