India

ਅਲਕਾਇਦਾ ਨੈੱਟਵਰਕ ਨਾਲ ਜੁੜੇ ਛੇ ਅੱਤਵਾਦੀ ਗ੍ਰਿਫ਼ਤਾਰ, ਇਕ ਮਦਰਸੇ ‘ਚ ਲੁਕੇ ਹੋਏ ਸਨ ਮੁਲਜ਼ਮ

ਬਾਰਪੇਟਾ – ਅਸਾਮ ਦੇ ਬਾਰਪੇਟਾ ਜ਼ਿਲ੍ਹੇ ਤੋਂ ਪੁਲਿਸ ਨੇ ਛੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਅੱਤਵਾਦੀ ਬੰਗਲਾਦੇਸ਼ ‘ਚ ਅਲਕਾਇਦਾ ਨੈੱਟਵਰਕ ਨਾਲ ਜੁੜੇ ਹਨ।

ਐੱਸਪੀ ਅਮਿਤਾਭ ਸਿਨਹਾ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਅਲਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ (ਏਕਿਊਆਈਐੱਸ) ਨਾਲ ਜੁੜੇ ਛੇ ਸ਼ੱਕੀ ਅੱਤਵਾਦੀਆਂ ਨੂੰ ਸ਼ੁੱਕਰਵਾਰ ਨੂੰ ਹਾਊਲੀ ਦੇ ਇਕ ਮਦਰਸੇ ਤੋਂ ਫੜਿਆ ਗਿਆ। ਉਨ੍ਹਾਂ ਕਿਹਾ ਕਿ ਚਾਰ ਮਾਰਚ ਨੂੰ ਗ੍ਰਿਫ਼ਤਾਰ ਇਕ ਜਹਾਦੀ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਨ੍ਹਾਂ ਅੱਤਵਾਦੀਆਂ ਨੂੰ ਫੜਿਆ ਗਿਆ। ਸਿਨਹਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਬਾਰਪੇਟਾ ਦੇ ਰਹਿਣ ਵਾਲੇ ਹਨ। ਇਨ੍ਹਾਂ ਅੱਤਵਾਦੀਆਂ ਦਾ ਏਕਿਊਆਈਐੱਸ ਦੇ ਮੈਂਬਰ ਮੁਹੰਮਦ ਸੁਮਨ ਉਰਫ਼ ਸੈਫੁਲ ਇਸਲਾਮ ਉਰਫ਼ ਹਾਰੁਨ ਰਾਸ਼ਿਦ ਨਾਲ ਸਿੱਧਾ ਸਬੰਧ ਹੈ। ਚਾਰ ਮਾਰਚ ਨੂੰ ਇਕ ਬੰਗਲਾਦੇਸ਼ੀ ਨਾਗਰਿਕ ਸਮੇਤ ਪੰਜ ਲੋਕਾਂ ਨੂੰ ਏਕਿਉਆਈਐੱਸ ਨਾਲ ਅਖੌਤੀ ਸਬੰਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

Related posts

‘ਉਡੇ ਦੇਸ਼ ਕਾ ਆਮ ਨਾਗਰਿਕ’ ਯੋਜਨਾ ਤਹਿਤ 15.6 ਮਿਲੀਅਨ ਯਾਤਰੀਆਂ ਨੇ ਲਏ ਹਵਾਈ ਝੂਟੇ

admin

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin