India

ਉੱਪ ਚੋਣਾਂ ‘ਚ ਭਾਜਪਾ ਨੂੰ ਝਟਕਾ, ਤਿ੍ਣਮੂਲ, ਆਰਜੇਡੀ ਤੇ ਕਾਂਗਰਸ ਦੀ ਝੰਡੀ, ਸ਼ਤਰੂਘਨ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ

ਨਵੀਂ ਦਿੱਲੀ – ਦੇਸ਼ ਦੇ ਤਿੰਨ ਸੂਬਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਭਾਜਪਾ ਖ਼ਾਲੀ ਹੱਥ ਰਹਿ ਗਈ। ਬੰਗਾਲ ‘ਚ ਮਮਤਾ ਬੈਨਰਜੀ ਦੀ ਪਾਰਟੀ ਨੇ ਸੂਬੇ ਦੀ ਆਸਨਸੋਲ ਲੋਕ ਸਭਾ ਸੀਟ ‘ਤੇ ਪਹਿਲੀ ਵਾਰ ਕਬਜ਼ਾ ਜਮਾਇਆ ਅਤੇ ਬਾਲੀਗੰਜ ਵਿਧਾਨ ਸਭਾ ਸੀਟ ‘ਤੇ ਵੀ ਕਬਜ਼ਾ ਬਰਕਰਾਰ ਰੱਖਿਆ। ਆਸਨਸੋਲ ‘ਚ ਪ੍ਰਸਿੱਧ ਅਦਾਕਾਰ ਤੇ ਤਿ੍ਣਮੂਲ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਤਿੰਨ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਤਾਂ ਬਾਲੀਗੰਜ ਵਿਚ ਪਾਰਟੀ ਉਮੀਦਵਾਰ ਬਾਬੁਲ ਸੁਪਿ੍ਰਓ ਨੇ 20,000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਰਜ ਕੀਤੀ। ਉਥੇ, ਬਿਹਾਰ ਦੀ ਬੇਚਹਾਂ ਸੀਟ ‘ਤੇ ਆਰਜੇਡੀ ਨੇ ਤਾਂ ਛੱਤੀਸਗੜ੍ਹ ਦੀ ਖੈਰਾਗੜ੍ਹ ਸੀਟ ‘ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ।

ਦੋਹਰੀ ਜਿੱਤ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਬਾਂਗਲਾ ਨਵੇਂ ਸਾਲ ‘ਤੇ ਮਾਂ-ਮਾਟੀ-ਮਾਨੁਸ਼ ਸਰਕਾਰ ਨੂੰ ਜਨਤਾ ਤੋਂ ਮਿਲਿਆ ਤੋਹਫ਼ਾ ਹੈ। ਸ਼ਤਰੂਘਨ ਸਿਨਹਾ ਨੇ ਇਸ ਨੂੰ ਮਮਤਾ ਅਤੇ ਜਨਤਾ ਦੀ ਜਿੱਤ ਕਰਾਰ ਦਿੱਤਾ, ਉਥੇ ਬਾਬੁਲ ਸੁਪਿ੍ਰਓ ਨੇ ਇਸ ਨੂੰ ਮਾਂ-ਮਾਟੀ-ਮਾਨੁਸ਼ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਬੰਗਾਲ ਦੀ ਜਨਤਾ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਆਸਨਸੋਲ ‘ਚ ਸ਼ਤਰੂਘਨ ਨੂੰ 6,56,358 ਵੋਟਾਂ ਮਿਲੀਆਂ, ਜਦਦਿ ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ ਦੀ ਝੋਲੀ ਵਿਚ 3,53, 149 ਵੋਟਾਂ ਪਈਆਂ। ਸ਼ਤਰੂਘਨ ਨੇ 3,03,209 ਵੋਟਾਂ ਦੇ ਰਿਕਾਰਡ ਅੰਤਰ ਨਾਲ ਜਿੱਤ ਦਰਜ ਕੀਤੀ। ਬਾਲੀਗੰਜ ਵਿਚ ਬਾਬੁਲ ਸੁਪਿ੍ਰਓ ਨੂੰ 51,199 ਵੋਟਾਂ ਮਿਲੀਆਂ, ਜਦਕਿ ਮਾਕਪਾ ਦੀ ਸਾਇਰਾ ਸ਼ਾਹ ਹਲੀਮ ਦੀ ਝੋਲੀ ਵਿਚ 30,971 ਵੋਟਾਂ ਆਈਆਂ। ਬਾਬੁਲ ਦੀ ਜਿੱਤ ਦਾ ਅੰਤਰ 20,228 ਵੋਟਾਂ ਰਿਹਾ, ਜਦਕਿ 13,220 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ ਭਾਜਪਾ ਉਮੀਦਵਾਰ ਕੇਯਾ ਘੋਸ਼ ਦੀ ਜ਼ਮਾਨਤ ਜ਼ਬਤ ਹੋ ਗਈ। ਆਸਨਸੋਲ ਸੀਟ ‘ਤੇ ਭਾਜਪਾ ਨੇ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ। ਬਾਬੁਲ ਹੀ ਬਤੌਰ ਭਾਜਪਾ ਉਮੀਦਵਾਰ ਉਥੋਂ ਜਿੱਤੇ ਸਨ। ਪਿਛਲੇ ਸਾਲ ਉਹ ਭਾਜਪਾ ਛੱਡ ਕੇ ਤਿ੍ਣਮੂਲ ਵਿਚ ਸ਼ਾਮਲ ਹੋ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਸੰਸਦ ਮੈਂਬਰ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਉਥੇ, ਬਾਲੀਗੰਜ ਵਿਧਾਨ ਸਭਾ ਸੀਟ ਤਿ੍ਣਮੂਲ ਦੇ ਦਿੱਗਜ ਨੇਤਾ ਤੇ ਸੂਬੇ ਦੇ ਮੰਤਰੀ ਰਹੇ ਸੁਬ੍ਤ ਮੁਖਰਜੀ ਦੇ ਦੇਹਾਂਥ ਕਾਰਨ ਖ਼ਾਲੀ ਹੋਈ ਸੀ।

ਬਿਹਾਰ ਦੀ ਬੋਚਹਾਂ ਵਿਧਾਨ ਸਭਾ (ਰਾਖਵੀਂ) ਸੀਟ ‘ਤੇ ਜ਼ਿਮਨੀ ਚੋਣ ਵਿਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਵੱਡੀ ਜਿੱਤ ਦਰਜ ਕੀਤੀ ਹੈ। ਸ਼ਨਿਚਰਵਾਰ ਨੂੰ ਹੋਈ ਵੋਟਾਂ ਦੀ ਗਿਣਤੀ ਵਿਚ ਆਰਜੇਡੀ ਉਮੀਦਵਾਰ ਅਮਰ ਕੁਮਾਰ ਪਾਸਵਾਨ ਨੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨਡੀਏ) ਵੱਲੋਂ ਭਾਜਪਾ ਉਮੀਦਵਾਰ ਬੇਬੀ ਕੁਮਾਰੀ ਨੂੰ 36,653 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। 13 ਉਮੀਦਵਾਰਾਂ ਵਿਚੋਂ 10 ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਜਿੱਤ ਨਾਲ ਬਿਹਾਰ ਵਿਧਾਨ ਸਭਾ ਵਿਚ ਆਰਜੇਡੀ ਵਿਧਾਇਕਾਂ ਦੀ ਗਿਣਤੀ 75 ਤੋਂ ਵੱਧ ਕੇ 76 ਹੋ ਗਈ ਹੈ।

ਛੱਤੀਸਗੜ੍ਹ ਦੀ ਖੈਰਾਗੜ੍ਹ ਵਿਧਾਨ ਸਭਾ ਸੀਟ ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇੱਥੇ ਕਾਂਗਰਸੀ ਉਮੀਦਵਾਰ ਯਸ਼ੋਦਾ ਵਰਮਾ ਨੇ ਭਾਜਪਾ ਉਮੀਦਵਾਰ ਕੋਮਲ ਸਿੰਘ ਜੰਘੇਲ ‘ਤੇ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਮੁੱਖ ਮੰਤਰੀ ਨੇ ਇਸ ਜਿੱਤ ਲਈ ਖੈਰਾਬਾਦ ਦੀ ਜਨਤਾ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਖੈਰਾਬਾਦ ‘ਚ ਵਿਧਾਇਕ ਦੇਵਵ੍ਤ ਸਿੰਘ ਦੇ ਦੇਹਾਂਤ ਤੋਂ ਬਾਅਦ ਜ਼ਿਮਨੀ ਚੋਣ ਕਰਵਾਈ ਗਈ ਹੈ। ਇੱਥੇ 12 ਅਪ੍ਰੈਲ ਨੂੰ ਮਤਦਾਨ ਹੋਇਆ ਸੀ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin