ਕਰਤਾਰਪੁਰ – ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਦੂਰ ਕਰਨ ‘ਚ ਵੱਡੇ ਨੇਤਾਵਾਂ ਨੇ ਪਾਰਟੀ ਨਾਲ ਹੀ ਗੱਦਾਰੀ ਕੀਤੀ ਹੈ ਜਿਸ ਦਾ ਖ਼ਮਿਆਜਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰ ਕੇ ਚੁਕਾਉਣਾ ਪਿਆ ਹੈ, ਪਰ ਹੁਣ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਤਾਰਪੁਰ ਵਿਖੇ ਵਿਸ਼ੇਸ਼ ਤੌਰ ‘ਤੇ ਕਾਂਗਰਸ ਭਵਨ ਵਿਖੇ ਪੁੱਜੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਲਈ ਪਾਰਟੀ ਲਈ ਪਰਿਵਾਰ ਹੁੰਦਾ ਹੈ । ਜਿਹੜਾ ਵਰਕਰ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦਾ ਹੈ ਉਸ ਦਾ ਮਾਣ ਸਤਿਕਾਰ ਵੀ ਹਮੇਸ਼ਾ ਹੁੰਦਾ ਹੈ ਤੇ ਉਨਾਂ੍ਹ ਵੱਲੋਂ ਸੂਬੇ ‘ਚ ਕਾਂਗਰਸ ਪਾਰਟੀ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਾਲੇ ਹਰੇਕ ਵਰਕਰ ਦਾ ਸਨਮਾਨ ਕੀਤਾ ਜਾਵੇਗਾ ਤੇ ਕਾਂਗਰਸ ਦੇ ਹੋਰ ਵੀ ਮਜਬੂਤ ਆਧਾਰ ਲਈ ਰਣਨੀਤੀ ਉਲੀਕੀ ਜਾਵੇਗੀ । ਅਗਾਮੀ ਲੋਕ ਸਭਾ ਚੋਣਾਂ ਤੇ ਪੰਜਾਬ ਰਾਜ ਪੰਚਾਇਤੀ ਚੋਣਾਂ ਲਈ ਕਾਂਗਰਸ ਪਾਰਟੀ ਦੀ ਜਿੱਤ ਲਈ ਜਿੱਥੇ ਵਰਕਰ ਆਪੋ-ਆਪਣੀ ਜ਼ਿੰਮੇਵਾਰੀ ਸਮਝਣਗੇ, ਉਥੇ ਪਾਰਟੀ ਦੇ ਵੱਡੇ ਆਗੂ ਵੀ ਵਰਕਰਾਂ ਤੇ ਪਿੰਡਾਂ ਦੇ ਪੰਚਾਂ- ਸਰਪੰਚਾਂ ਨਾਲ ਤਾਲਮੇਲ ਬਣਾ ਕੇ ਚੱਲਣਗੇ। ਇਸ ਮੌਕੇ ਹਲਕਾ ਕਰਤਾਰਪੁਰ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਉਨਾਂ੍ਹ ਨਾਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਰਪੰਚ ਪ੍ਰਦੀਪ ਕੁਮਾਰ, ਸ਼ਹਿਰੀ ਪ੍ਰਧਾਨ ਨਗਰ ਕੌਸਲ ਪਿੰ੍ਸ ਅਰੋੜਾ ਆਦਿ ਹਾਜ਼ਰ ਸਨ।