India

ਜੰਮੂ-ਕਸ਼ਮੀਰ ‘ਚ ਫ਼ਰਜ਼ੀ ਆਧਾਰ ਕਾਰਡ ਦੀ ਵਰਤੋਂ ਕਰ ਰਹੇ ਨੇ ਪਾਕਿ ਅੱਤਵਾਦੀ, ਪੁਲਿਸ ਨੇ ਨੈੱਟਵਰਕ ਦੀ ਤਲਾਸ਼ ਕੀਤੀ ਤੇਜ਼

ਸ੍ਰੀਨਗਰ – ਜੰਮੂ-ਕਸ਼ਮੀਰ ‘ਚ ਸਰਗਰਮ ਪਾਕਿਸਤਾਨੀ ਅੱਤਵਾਦੀ ਸੁਰੱਖਿਆ ਬਲਾਂ ਦੀ ਨਜ਼ਰ ਤੋਂ ਬਚਣ ਤੇ ਆਮ ਲੋਕਾਂ ‘ਚ ਆਪਣੀ ਪਛਾਣ ਲੁਕਾਉਣ ਲਈ ਫਰਜ਼ੀ ਆਧਾਰ ਕਾਰਡ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਉਹ ਮੁਕਾਬਲੇ ਵਾਲੀ ਥਾਂ ਤੋਂ ਬਾਅਦ ਸੁਰੱਖਿਆ ਬਲਾਂ ਦੀ ਘੇਰਾਬੰਦੀ ‘ਚੋਂ ਵੀ ਆਸਾਨੀ ਨਾਲ ਨਿਕਲ ਜਾਂਦੇ ਹਨ।

ਪੁਲਿਸ ਨੇ ਪਾਕਿਸਤਾਨ ਤੇ ਅੱਤਵਾਦੀ ਸੰਗਠਨਾਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਬਣਾਉਣ ਲਈ ਜੰਮੂ-ਕਸ਼ਮੀਰ ‘ਚ ਸਰਗਰਮ ਫਰਜ਼ੀ ਆਧਾਰ ਕਾਰਡ ਬਣਾਉਣ ਵਾਲੇ ਨੈੱਟਵਰਕ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ। ਇਸਦੇ ਨਾਲ ਪੁਲਿਸ ਨੇ ਯੂਆਈਡੀਏਆਈ ਨੂੰ ਆਧਾਰ ਕਾਰਡ ਦੀ ਸੁਰੱਖਿਆ ਨੂੰ ਹੋਰ ਜ਼ਿਆਦਾ ਪੁਖ਼ਤਾ ਬਣਾਉਣ ਦੀ ਵੀ ਅਪੀਲ ਕੀਤੀ ਹੈ। ਸ੍ਰੀਨਗਰ ਦੇ ਬਿਸ਼ੰਬਰ ਨਗਰ ‘ਚ 10 ਅਪ੍ਰੈਲ ਨੂੰ ਮੁਕਾਬਲੇ ‘ਚ ਮਾਰੇ ਗਏ ਪਾਕਿਸਤਾਨ ਦੇ ਲਸ਼ਕਰ ਦੇ ਦੋ ਅੱਤਵਾਦੀਆਂ ਮੁਹੰਮਦ ਭਾਈ ਉਰਫ਼ ਅਬੁ ਕਾਸਿਮ ਤੇ ਅਬੁ ਅਰਸਲਾਨ ਉਰਫ਼ ਖ਼ਾਲਿਦ ਤੋਂ ਵੀ ਆਧਾਰ ਕਾਰਡ ਮਿਲੇ ਹਨ, ਜਿਨ੍ਹਾਂ ‘ਤੇ ਇਨ੍ਹਾਂ ਦੇ ਨਾਂ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੇ ਰੂਪ ‘ਚ ਦਰਜ ਹਨ। ਆਧਾਰ ਕਾਰਡ ‘ਤੇ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ ਤੇ ਪਤਾ ਜੰਮੂ ਦਾ ਹੈ।

ਪੁਲਿਸ ਨੇ ਜਦੋਂ ਦੋਵਾਂ ਅੱਤਵਾਦੀਆਂ ਕੋਲੋਂ ਮਿਲੇ ਆਧਾਰ ਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਧਾਰ ਨੰਬਰ ਤਾਂ ਸਹੀ ਹੈ, ਪਰ ਕਾਰਡ ‘ਤੇ ਫੋਟੋ ਚਿਪਕਾਈ ਗਈ ਹੈ, ਜਦਕਿ ਅਸਲੀ ਆਧਾਰ ਕਾਰਡ ‘ਤੇ ਧਾਰਕ ਦੀ ਫੋਟੋ ਵੈੱਬਕੈਮ ਨਾਲ ਖਿੱਚੀ ਗਈ ਹੁੰਦੀ ਹੈ। ਅੱਤਵਾਦੀ ਅਬੁ ਕਾਸਿਮ ਸਾਲ 2019 ਤੋਂ ਅਤੇ ਅਰਸਲਾਨ ਸਾਲ 2021 ਤੋਂ ਕਸ਼ਮੀਰ ‘ਚ ਸਰਗਰਮ ਸੀ। ਦੋਵੇਂ ਅੱਤਵਾਦੀ ਆਧਾਰ ਕਾਰਡ ਦੀ ਮਦਦ ਨਾਲ ਕਿਸੇ ਵੀ ਜਗ੍ਹਾ ਸੁਰੱਖਿਆ ਬਲਾਂ ਦੀ ਨਜ਼ਰ ਤੋਂ ਬਚ ਜਾਂਦੇ ਸਨ।

ਪੁਲਿਸ ਨੇ ਕਸ਼ਮੀਰ ‘ਚ ਸਰਗਰਮ ਕਈ ਹੋਰ ਅੱਤਵਾਦੀਆਂ ਕੋਲ ਫਰਜ਼ੀ ਆਧਾਰ ਕਾਰਡ ਹੋਣ ਦੀ ਸੰਭਾਵਨਾ ਨੂੰ ਵੀ ਨਹੀਂ ਨਕਾਰਿਆ ਹੈ। ਸਬੰਧਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਸ਼ਮੀਰ ‘ਚ ਸਰਗਰਮ ਪਾਕਿਸਤਾਨੀ ਅੱਤਵਾਦੀਆਂ ਤੋਂ ਫਰਜ਼ੀ ਆਧਾਰ ਕਾਰਡ ਮਿਲਦੇ ਰਹੇ ਹਨ।

ਸਬੰਧਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਧਾਰ ਕਾਰਡ ਰਾਹੀਂ ਅੱਤਵਾਦੀਆਂ ਨੂੰ ਜਿੱਥੇ ਆਪਣੀ ਪਛਾਣ ਲੁਕਾਉਣ ‘ਚ ਮਦਦ ਮਿਲਦੀ ਹੈ, ਉੱਥੇ ਹੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੇ ਅੱਤਵਾਦੀ ਸੰਗਠਨਾਂ ਦੇ ਸਰਗਨਾ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਿੰਸਾ ਨੂੰ ਪੂਰੀ ਤਰ੍ਹਾਂ ਸਥਾਨਕ ਦੱਸਣ ਲਈ ਅੱਤਵਾਦੀ ਕੈਡਰ ਨੂੰ ਆਪਣੇ ਨੈੱਟਵਰਕ ਰਾਹੀਂ ਫਰਜ਼ੀ ਆਧਾਰ ਕਾਰਡ ਉਪਲਬਧ ਕਰਵਾ ਰਹੇ ਹਨ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin