Punjab

ਯੂਪੀ ਤੇ ਐੱਮਪੀ ਤੋਂ ਅਸਲਾ ਤੇ ਅਫੀਮ ਲਿਆ ਕੇ ਵੇਚਣ ਦਾ ਧੰਦਾ ਬੇਨਕਾਬ, ਦਿੱਲੀ ਨੰਬਰ ਦੀ ਕਾਰ ‘ਚ ਸਵਾਰ ਤਿੰਨ ਜਣੇ ਗ੍ਰਿਫ਼ਤਾਰ

ਤਰਨਤਾਰਨ – ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਅਸਲਾ ਤੇ ਅਫੀਮ ਲਿਆ ਕੇ ਵੇਚਣ ਵਾਲੇ ਲੋਕਾਂ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਜਿਥੇ ਤਿੰਨ ਵਿਅਕਤੀਆਂ ਨੂੰ ਦਿੱਲੀ ਨੰਬਰ ਦੀ ਕਾਰ ਵਿਚੋਂ ਗਿ੍ਫਤਾਰ ਕੀਤਾ ਹੈ। ਉਥੇ ਹੀ ਇਕ ਹੋਰ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਅਸਲਾ ਤੇ ਅਫੀਮ ਵੀ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਐੱਨਡੀਪੀਐੱਸ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।

ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੋਕਾਂ ਬਾਰੇ ਸੂਚਨਾ ਮਿਲੀ ਸੀ ਕਿ ਉਹ ਯੂਪੀ ਤੇ ਐੱਮਪੀ ਤੋਂ ਹਥਿਆਰ ਅਤੇ ਐੱਮਪੀ ਤੋਂ ਅਫੀਮ ਅਤੇ ਅਸਲਾ ਲਿਆ ਕੇ ਪੱਟੀ ਖੇਤਰ ਵਿਚ ਵੇਚਦੇ ਹਨ। ਸੂਚਨਾ ਇਹ ਵੀ ਮਿਲੀ ਸੀ ਕਿ ਉਕਤ ਲੋਕ ਡੀਐੱਲ3ਸੀ- ਸੀਬੀਯੂ-6506 ’ਤੇ ਸਵਾਰ ਹੋ ਕੇ ਪੱਟੀ ਇਲਾਕੇ ਵਿਚ ਘੁੰਮ ਰਹੇ ਹਨ। ਸੂਚਨਾ ਦੇ ਇਹ ਵੀ ਮਿਲੀ ਸੀ ਕਿ ਉਕਤ ਲੋਕ ਡੀਐੱਲ3ਸੀ- ਸੀਬੀਯੂ-6506 ’ਤੇ ਸਵਾਰ ਹੋ ਕੇ ਪੱਟੀ ਇਲਾਕੇ ਵਿਚ ਘੁੰਮ ਰਹੇ ਹਨ। ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਚੂਸਲੇਵੜ ਮੋੜ ਕੋਲੋਂ ਉਕਤ ਕਾਰ ਨੂੰ ਰੋਕ ਕੇ ਉਸ ਵਿਚ ਸਵਾਰ ਕਰਨਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 8 ਪੱਟੀ, ਨਰੰਜਣ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਘਰਿਆਲਾ ਅਤੇ ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧਗਾਣਾ ਨੂੰ 250 ਗ੍ਰਾਮ ਅਫੀਮ, ਇਕ 32 ਬੋਰਸ ਦਾ ਪਿਸਟਲ ਅਤੇ ਤਿੰਨ ਕਾਰਤੂਸ ਬਰਾਮਦ ਕਰਕੇ ਗਿ੍ਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਲੋਕ ਸਰਵਣ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬੋਪਾਰਾਏ ਕੋਲੋਂ ਸਮਾਨ ਖਰੀਦਦੇ ਸਨ। ਜਿਸ ਕਾਰਨ ਉਸ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ ਅਤੇ ਫਰਾਰ ਚੱਲੇ ਆ ਰਹੇ ਸਰਵਣ ਸਿੰਘ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin