International

ਹਸਰੰਗਾ ਦੇ ਪੰਜੇ ‘ਚ ਫਸੇ ਸਨਰਾਈਜ਼ਰਜ਼, ਆਰਸੀਬੀ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ – ਕਪਤਾਨ ਫਾਫ ਡੁਪਲੇਸਿਸ ਦੇ ਅਰਧ ਸੈਂਕੜੇ ਤੇ ਵਾਨਿੰਦੂ ਹਸਰੰਗਾ ਦੀ ਿਫ਼ਰਕੀ ਦੇ ਕਮਾਲ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਐਤਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ। ਡੁਪਲੇਸਿਸ ਨੇ 50 ਗੇਂਦਾਂ ‘ਚ ਅੱਠ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 73 ਦੌੜਾਂ ਬਣਾਈਆਂ ਜਿਸ ਕਾਰਨ ਆਰਸੀਬੀ ਨੇ 20 ਓਵਰਾਂ ਵਿਚ ਤਿੰਨ ਵਿਕਟਾਂ ‘ਤੇ 192 ਦੌੜਾਂ ਬਣਾਈਆਂ। ਜਵਾਬ ਵਿਚ ਹਸਰੰਗਾ ਦੇ ਅੱਗੇ ਹੈਦਰਾਬਾਦ ਦੀ ਟੀਮ 19.2 ਓਵਰਾਂ ਵਿਚ 125 ਦੌੜਾਂ ‘ਤੇ ਸਿਮਟ ਗਈ। ਹਸਰੰਗਾ ਨੇ 18 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। 17ਵੇਂ ਓਵਰ ਵਿਚ ਸ਼ਸ਼ਾਂਕ ਸਿੰਘ (08) ਤੇ ਉਮਰਾਨ ਮਲਿਕ (00) ਦੀਆਂ ਵਿਕਟਾਂ ਲੈ ਕੇ ਹਸਰੰਗਾ ਹੈਟਿ੍ਕ ‘ਤੇ ਸਨ ਪਰ ਉਹ ਹੈਟਿ੍ਕ ਪੂਰੀ ਨਹੀਂ ਕਰ ਸਕੇ। ਇਸ ਮੈਚ ਵਿਚ ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

Related posts

ਗ੍ਰੀਨ ਕਾਰਡ ਦੀ ਅਰਜ਼ੀ ਦੇਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ

admin

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

admin

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

admin