ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਭਾਰਤੀ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵੱਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ’ਚ 1579 ਨਵੇਂ ਮਾਮਲੇ ਮਿਲੇ ਹਨ ਤੇ 19 ਦੀ ਮੌਤ ਦਰਜ ਕੀਤੀ ਗਈ ਹੈ। ਇਨ੍ਹਾਂ ’ਚੋਂ 18 ਮੌਤਾਂ ਇਕੱਲੇ ਕੇਰਲ ਤੋਂ ਹਨ। ਇਕ ਦਿਨ ਪਹਿਲਾਂ 2,202 ਮਾਮਲੇ ਪਾਏ ਗਏ ਸਨ।
ਸਰਗਰਮ ਮਾਮਲਿਆਂ ’ਚ 917 ਦੀ ਕਮੀ ਆਈ ਹੈ ਤੇ ਇਨ੍ਹਾਂ ਦੀ ਗਿਣਤੀ 16,400 ਰਹਿ ਗਈ ਹੈ। ਰੋਜ਼ਾਨਾ ਇਨਫੈਕਸ਼ਨ ਦਰ 0.44 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 0.59 ਫ਼ੀਸਦੀ ਹੈ। ਮਰੀਜ਼ਾਂ ਦੇ ਉੱਭਰਨ ਦੀ ਦਰ ਵਧ ਕੇ 98.75 ਫ਼ੀਸਦੀ ਹੋ ਗਈ ਹੈ ਤੇ ਮੌਤ ਦੀ ਦਰ 1.22 ਫ਼ੀਸਦੀ ’ਤੇ ਬਣੀ ਹੋਈ ਹੈ। ਕੋਵਿਨ ਪੋਰਟਲ ਦੇ ਅੰਕੜਿਆਂ ਮੁਤਾਬਕ ਕੋਰੋਨਾ ਰੋਕੂ ਵੈਕਸੀਨ ਦੀਆਂ ਹੁਣ ਤੱਕ ਕੁਲ 191.52 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 100.83 ਕਰੋੜ ਪਹਿਲੀ, 87.68 ਕਰੋੜ ਦੂਜੀ ਤੇ ਤਿੰਨ ਕਰੋੜ ਚੌਕਸੀ ਖ਼ੁਰਾਕ ਸ਼ਾਮਿਲ ਹੈ।
