ਮਾਸਕੋ – ਰੂਸ-ਯੂਕਰੇਨ ਵਿਚਾਲੇ 24 ਫਰਵਰੀ ਤੋਂ ਜੰਗ ਚੱਲ ਰਹੀ ਹੈ, ਜੋ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ।ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਿਨੋ-ਦਿਨ ਹਮਲਾਵਰ ਹੁੰਦੀ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਸਕੋ ਸੁਰੱਖਿਆ ਬਲਾਂ ਨੇ ਉੱਤਰ-ਪੱਛਮੀ ਯੂਕਰੇਨ ਵਿੱਚ ਪੱਛਮੀ ਹਥਿਆਰਾਂ ਦੀ ਇੱਕ ਵੱਡੀ ਖੇਪ ਨੂੰ ਨਸ਼ਟ ਕਰ ਦਿੱਤਾ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਨੂੰ ਖਤਮ ਕਰਨ ਲਈ ਸਮੁੰਦਰ ਤੋਂ ਲਾਂਚ ਕੀਤੀ ਗਈ ਕਾਲੀਬਰ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ।
ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ, “ਉੱਚ-ਸ਼ੁੱਧਤਾ ਵਾਲੀ ਲੰਬੀ ਦੂਰੀ ਦੀ ਸਮੁੰਦਰੀ-ਅਧਾਰਿਤ ਕੈਲੀਬਰ ਮਿਜ਼ਾਈਲਾਂ ਨੇ ਜ਼ੀਟੋਮੀਰ ਖੇਤਰ ਵਿੱਚ ਮਲੀਨ ਰੇਲਵੇ ਸਟੇਸ਼ਨ ਦੇ ਨੇੜੇ ਹਥਿਆਰਾਂ ਅਤੇ ਫ਼ੌਜੀ ਉਪਕਰਣਾਂ ਦੇ ਇੱਕ ਵੱਡੇ ਸਮੂਹ ਨੂੰ ਤਬਾਹ ਕਰ ਦਿੱਤਾ, ਜੋ ਸੰਯੁਕਤ ਰਾਜ ਅਤੇ ਯੂਰਪੀਅਨ ਦੇਸ਼ਾਂ ਤੋਂ ਡਿਲੀਵਰ ਕੀਤਾ ਗਿਆ ਸੀ।”‘
