Sport

ਇਤਿਹਾਸ ਰਚਣ ਤੋਂ ਇਕ ਕਦਮ ਦੂਰ ਹੈ ਟੀਮ ਇੰਡੀਆ, ਦਿੱਲੀ ’ਚ ਕੇਐੱਲ ਰਾਹੁਲ ਦੀ ਅਗਵਾਈ ’ਚ ਹੈ ਮੌਕਾ

ਨਵੀਂ ਦਿੱਲੀ – ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਭਾਰਤੀ ਟੀਮ ਲਈ ਬੇਹੱਦ ਖ਼ਾਸ ਹੋਣ ਵਾਲੀ ਹੈ। ਦਰਅਸਲ 9 ਜੂਨ ਤੋਂ ਸ਼ੁਰੂ ਹੋ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ’ਚ ਭਾਰਤ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਟੀਮ 9 ਜੂਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਟੀ-20 ਮੈਚ ਖੇਡੇਗੀ। ਇਹ ਮੈਚ ਦਿੱਲੀ ’ਚ ਖੇਡਿਆ ਜਾਣਾ ਹੈ ਅਤੇ ਇਸ ਮੈਚ ਨੂੰ ਜਿੱਤਣ ਤੋਂ ਬਾਅਦ ਭਾਰਤ ਲਗਾਤਾਰ ਸਭ ਤੋਂ ਵੱਧ ਮੈਚ ਜਿੱਤਣ ਵਾਲੀ ਪਹਿਲੀ ਟੀਮ ਬਣ ਜਾਵੇਗੀ।

ਫਿਲਹਾਲ ਟੀਮ ਨੇ ਅੰਤਰਰਾਸ਼ਟਰੀ ਟੀ-20 ਕਿ੍ਰਕਟ ’ਚ ਲਗਾਤਾਰ 12 ਜਿੱਤਾਂ ਦਰਜ ਕੀਤੀਆਂ ਹਨ ਅਤੇ ਅਫਗਾਨਿਸਤਾਨ ਦੀ ਬਰਾਬਰੀ ’ਤੇ ਖੜ੍ਹੀ ਹੈ। ਇਸ ਲਈ ਕੇਐੱਲ ਰਾਹੁਲ ਕੋਲ ਇਸ ਵੱਡੇ ਪਲ਼ ਦਾ ਹਿੱਸਾ ਬਣਨ ਅਤੇ ਟੀਮ ਨੂੰ ਇਸ ਮਹੱਤਵਪੂਰਨ ਮੈਚ ’ਚ ਜਿੱਤ ਵੱਲ ਲਿਜਾਣ ਦਾ ਸੁਨਹਿਰੀ ਮੌਕਾ ਹੈ।

ਭਾਰਤੀ ਟੀਮ ਇਸ ਤੋਂ ਪਹਿਲਾਂ ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਸ੍ਰੀਲੰਕਾ ਖ਼ਿਲਾਫ਼ ਸੀਰੀਜ਼ ਜਿੱਤ ਚੁੱਕੀ ਹੈ। ਟੀਮ ਨੇ ਪਹਿਲਾਂ ਨਿਊਜ਼ੀਲੈਂਡ ਨੂੰ 3-0 ਨਾਲ, ਫਿਰ ਵੈਸਟਇੰਡੀਜ਼ ਨੂੰ 3-0 ਅਤੇ ਸ੍ਰੀਲੰਕਾ ਨੂੰ 3-0 ਨਾਲ ਹਰਾ ਕੇ ਕਲੀਨ ਸਵੀਪ ਕੀਤਾ ਸੀ। ਇਨ੍ਹਾਂ ਤਿੰਨਾਂ ਦੇਸ਼ਾਂ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੇ ਅਫਗਾਨਿਸਤਾਨ, ਸਕਾਟਲੈਂਡ ਅਤੇ ਨਾਮੀਬੀਆ ਨੂੰ ਹਰਾਇਆ ਸੀ।

ਦੱਖਣੀ ਅਫਰੀਕਾ ਖ਼ਿਲਾਫ਼ 5 ਮੈਚਾਂ ਦੀ ਸੀਰੀਜ਼ 9 ਜੂਨ ਤੋਂ ਸ਼ੁਰੂ ਹੋ ਰਹੀ ਹੈ। ਦੂਜਾ ਟੀ-20 ਮੈਚ 12 ਜੂਨ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ’ਚ, ਤੀਜਾ ਟੀ-20 ਮੈਚ 14 ਜੂਨ ਨੂੰ ਵਿਸ਼ਾਖਾਪਟਨਮ, ਚੌਥਾ ਟੀ-20 ਮੈਚ 17 ਜੂਨ ਨੂੰ ਰਾਜਕੋਟ ’ਚ ਅਤੇ ਆਖ਼ਰੀ ਟੀ-20 ਮੈਚ 19 ਜੂਨ ਨੂੰ ਬੈਂਗਲੁਰੂ ’ਚ ਖੇਡਿਆ ਜਾਵੇਗਾ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁੰਮਰਾਹ ਵਰਗੇ ਖਿਡਾਰੀਆਂ ਨੂੰ ਇਸ ਦੌਰੇ ’ਤੇ ਆਰਾਮ ਦਿੱਤਾ ਗਿਆ ਹੈ, ਜਦੋਂਕਿ ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ।

Related posts

ਭਾਰਤ ਨੇ ਪੰਜਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਜਿੱਤੀ

Bunty

ਡਬਲਊ. ਪੀ. ਐੱਲ. 2024 ਦਾ ਪੂਰਾ ਸ਼ਡਿਊਲ ਆਇਆ ਸਾਹਮਣੇ, 23 ਫਰਵਰੀ ਤੋਂ ਸ਼ੁਰੂ ਹੋਵੇਗਾ

Bunty

‘ਬਿਲ ਦੇ ਕਾਨੂੰਨ ਬਣਨ ਨਾਲ ਭਾਰਤ ਨੂੰ ਕਰਨਾ ਪੈ ਸਕਦੈ ਖੇਡ ਪਾਬੰਦੀਆਂ ਦਾ ਸਾਹਮਣਾ’

Bunty