Punjab

ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗਿ੍ਰਫਤਾਰ: ਵਿਵੇਕ ਸ਼ੀਲ ਸੋਨੀ

ਐਸ ਏ ਐਸ ਨਗਰ – ਸ੍ਰੀ ਵਿਵੇਕ ਸੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਬੀਤੇ ਦਿਨੀਂ 10 ਜੂਨ ਨੂੰ ਡੇਰਾਬਸੀ ਸ਼ਹਿਰ ਵਿੱਚ ਦਿਨ ਦਿਹਾੜੇ ਪਿਸਟਲ ਦਿਖਾ ਇੱਕ ਵਿਅਕਤੀ ਨੂੰ ਜਖਮੀ ਕਰਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਪਾਸੋਂ ਲੁਟੇਰਿਆ ਨੇ 1 ਕਰੋੜ ਰੁਪਏ ਦੀ ਖੋਹ ਕੀਤੀ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 193 ਮਿਤੀ 10-06-2022 ਅ/ਧ 307, 397, 120ਬੀ ਭ: ਦ:  ਅਤੇ 25 ਅਸਲਾ ਐਕਟ, ਥਾਣਾ ਡੇਰਾਬੱਸੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਮੁੱਕਦਮੇ ਨੂੰ ਟਰੇਸ ਕਰਨ ਲਈ ਸ੍ਰੀ ਗੁਰਬਖਸ਼ੀਸ਼ ਸਿੰਘ, ਉਪ ਕਪਤਾਨ ਪੁਲਿਸ ਸਬ:ਡਵੀਜਨ ਡੇਰਾਬਸੀ, ਸ੍ਰੀ ਕੁਲਜਿੰਦਰ ਸਿੰਘ ਡੀ.ਐਸ.ਪੀ. (ਤਫਤੀਸ਼), ਮੁੱਖ ਅਫਸਰ ਥਾਣਾ ਡੇਰਾਬਸੀ, ਮੁੱਖ ਅਫਸਰ ਥਾਣਾ ਹੰਡੇਸਰਾ, ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਵਿੱਚ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆ ਸੀ।
    ਉਨਾਂ ਦੱਸਿਆ ਕਿ ਇਨਾਂ ਟੀਮਾਂ ਵਲੋਂ ਟਰੇਸ ਕਰਕੇ ਹੁਣ ਤੱਕ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਰਣਯੋਧ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਝੰਡੀਆ ਕਲਾਂ, ਜ਼ਿਲਾ ਫਿਰੋਜਪੁਰ ਹਾਲ ਵਾਸੀ ਫਲੈਟ ਨੰਬਰ 700, ਪਲਾਕ ਡੀ-6, ਪੈਂਟਾ ਹੋਰ ਜੀਰਕਪੁਰ ਉਮਰ ਕਰੀਬ 33 ਸਾਲ। (ਜੀਰਕਪੁਰ ਤੋ ਗਿ੍ਰਫਤਾਰ ਕੀਤਾ ਸੀ) ਜੋ ਕਿ 5 ਦਿਨਾਂ ਦੇ ਪੁਲਿਸ ਰਿਮਾਂਡ ਪਰ ਹੈ। ਦੋਰਾਨੇ ਤਫਤੀਸ਼ ਦੋਸ਼ੀ ਰਣਜੋਧ ਸਿੰਘ ਨੇ 28 ਲੱਖ ਰੁਪਏ ਆਪਣੇ ਫਲੈਟ ਨੇ 700 ਪੈਂਟਾਂ ਹੋਮਜ ਵਿਚੋਂ ਬਰਾਮਦ ਕਰਵਾਇਆ ਹੈ। ਮਨਿੰਦਰਜੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਬਡਾਲਾ ਜੋਹਲ ਤਹਿ ਅਤੇ ਜਿਲਾ ਅੰਮਿ੍ਰਤਸਰ ਉਮਰ ਕਰੀਬ 25 ਸਾਲ। ਦੋਸ਼ੀ ਨੂੰ ਇੰਚਾਰਜ ਸੀ.ਆਈ.ਏ ਸਟਾਫ ਅਤੇ ਮੁੱਖ ਅਫਸਰ ਥਾਣਾ ਹੰਡੇਸਰਾ ਦੀ ਟੀਮ ਵੱਲੋਂ ਜੰਡਿਆਲਾ ਗੁਰੂ ਅੰਮਿ੍ਰਤਸਰ ਤੋਂ ਗਿ੍ਰਫਤਾਰ ਕੀਤਾ ਸੀ। ਜਿਸ ਨੇ ਦੋਰਾਨੇ ਪੁੱਛਗਿੱਛ ਕਰੀਬ 40 ਲੱਖ ਰੁਪਏ ਬਾਅਦ ਕਰਵਾਇਆ ਹੈ। ਸੌਰਵ ਸ਼ਰਮਾ ਪੁੱਤਰ ਰਾਜਵੀਰ ਸਿੰਘ ਵਾਸੀ # 56, ਵਾਰਡ ਨੰਬਰ 13, ਵਿਸ਼ਨੂੰ ਨਗਰ ਨੇੜੇ ਗੁਰਦੁਆਰਾ ਸਾਹਿਬ ਗੋਹਾਣਾ ਥਾਣਾ ਸਿਟੀ ਗੋਹਾਣਾ ਜ਼ਿਲਾ ਗੋਹਾਣਾ ਉਮਰ ਕਰੀਬ 22 ਸਾਲ। ਜਿਸ ਨੂੰ ਅੱਜ ਮੁੱਖ ਅਫਸਰ, ਡੇਰਾਬਸੀ ਅਤੇ ਮੁੱਖ ਅਫਸਰ, ਥਾਣਾ ਲਾਲੜੂ ਦੀ ਟੀਮ ਵੱਲੋਂ ਦੋਸ਼ੀ ਸੋਰਵ ਦੇ ਘਰ ਤੋ ਗਿ੍ਰਫਤਾਰ ਕੀਤਾ ਸੀ।
      ਇਨਾਂ ਦੋਸ਼ੀਆਂ ਕੋਲੋ 68 ਲੱਖ ਰੁਪਏ ਭਾਰਤੀ ਕਰੰਸੀ ਅਤੇ ਇਕ ਕਾਰ ਹੋਂਡਾ ਸਿਟੀ ਨੰਬਰ ( 4-433-0508) ਦੀ ਰਿਕਵਰੀ ਕੀਤੀ ਗਈ ।
       ਉਨਾਂ ਦੱਸਿਆ ਕਿ ਦੋਸ਼ੀ ਮਨਿੰਦਰਜੀਤ ਸਿੰਘ ਅਤੇ ਸੌਰਵ ਸ਼ਰਮਾ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।

Related posts

ਡੀਟੀਐੱਫ ਦੇ ਸਾਬਕਾ ਆਗੂ ਮਾ: ਬਲਦੇਵ ਸਿੰਘ ਸ਼ਹਿਣਾ ਦਾ ਬੇਵਕਤੀ ਚਲੇ ਜਾਣਾ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ: ਮਨਜੀਤ ਧਨੇਰ 

admin

9200 ਕਰੋੜ ਰੁਪਏ ਦੀ ਬਜ਼ਾਰੀ ਕੀਮਤ ਵਾਲੀ 26300 ਏਕੜ ਵਾਹੀਯੋਗ ਸ਼ਾਮਲਾਤ ਜ਼ਮੀਨ ਦੀ ਕੀਤੀ ਸ਼ਨਾਖਤ: ਕੁਲਦੀਪ ਸਿੰਘ ਧਾਲੀਵਾਲ

Bunty

ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਵੱਲੋਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

admin