Australia & New Zealand

ਹੁਣ ਸੋਮਵਾਰ 11 ਜੁਲਾਈ ਤੋਂ ਕੋਵਿਡ-19 ਦੀ ਚੌਥੀ ਬੂਸਟਰ ਵੀ ਲੱਗੇਗੀ !

ਕੈਨਬਰਾ – ਆਸਟ੍ਰੇਲੀਆ ਦੀ ਮਾਹਿਰ ਵੈਕਸੀਨ ਸਲਾਹਕਾਰ ਸੰਸਥਾ ਨੇ 50 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਟੀਕੇ ਦੀ ਚੌਥੀ ਖੁਰਾਕ ਲੈਣ ਦੀ ਸਿਫਾਰਸ਼ ਕੀਤੀ ਹੈ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਹੈ ਕਿ 11 ਜੁਲਾਈ ਤੋਂ 74 ਲੱਖ ਲੋਕ ਚੌਥੀ ਖੁਰਾਕ ਲਈ ਯੋਗ ਹੋਣਗੇ।

ਆਸਟ੍ਰੇਲੀਅਨ ਟੈਕਨੀਕਲ ਅਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏਟੀਏਜੀਆਈ) ਨੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਟੀਕੇ ਦੀ ਚੌਥੀ ਖੁਰਾਕ ਲੈਣ ਦੀ ਵਿਸ਼ੇਸ਼ ਰੂਪ ਵਿੱਚ ਸਿਫਾਰਸ਼ ਕੀਤੀ ਜਦਕਿ 30 ਤੋਂ 49 ਸਾਲ ਦੇ ਲੋਕ ਚੌਥੀ ਖੁਰਾਕ ਦੀ ਚੋਣ ਕਰ ਸਕਦੇ ਹਨ। ਏਟੀਏਜੀਆਈ ਨੇ ਦੁਹਰਾਇਆ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਮੇਤ ਪਹਿਲਾਂ ਹੀ ਯੋਗ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਤੇ ਕੋਵਿਡ-19 ਤੋਂ ਮੌਤ ਦਾ ਖ਼ਤਰਾ ਹੈ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਹੈ ਕਿ ਵਾਧੂ ਬੂਸਟਰ ਸ਼ਾਟ ਲੈਣ ਲਈ 65 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਅਨ ਵਾਸੀਆਂ ਦਾ ਮਜ਼ਬੂਤ ਮਾਮਲਾ ਹੈ ਪਰ ਉਹਨਾਂ ਕਿਹਾ ਕਿ ਇਹ ਇੱਕ ਖੁਲ੍ਹਾ ਸਵਾਲ ਹੈ ਕਿ ਕੀ ਨੌਜਵਾਨ ਤੇ ਸਿਹਤਮੰਦ ਲੋਕਾਂ ਨੂੰ ਇਸ ਦੀ ਲੋੜ ਹੈ ਜਾਂ ਨਹੀਂ।

ਏਟੀਏਜੀਆਈ 30 ਸਾਲ ਤੋਂ ਘੱਟ ਉਮਰ ਦੇ ਸਿਹਤਮੰਦ ਬਾਲਗਾਂ ਲਈ ਚੌਥੀ ਖ਼ੁਰਾਕ ਉਪਲਬਧ ਕਰਵਾਉਣ ਦੀ ਸਿਫਾਰਸ਼ ਨਹੀਂ ਕਰਦੀ ਕਿਉਂਕਿ ਇਹ ਗੱਲ ਸਪੱਸ਼ਟ ਨਹੀਂ ਹੈ ਕਿ ਇਸ ਉਮਰ ਦੇ ਲੋਕਾਂ ਨੂੰ ਟੀਕੇ ਦੇ ਖ਼ਤਰਿਆਂ ਨਾਲੋ ਲਾਭ ਜ਼ਿਆਦਾ ਹਨ।
ਐਨਐਸਡਬਲਯੂ ਦੇ ਸਿਹਤ ਮੰਤਰੀ ਬਰੈਡ ਹੈਜ਼ਾਰਡ ਨੇ ਕਿਹਾ ਸੀ ਕਿ ਉਹ ਟੀਕਾਕਰਣ ਸ਼ੁਰੂ ਕਰਨ ਦੇ ਆਮ ਵਿਸਥਾਰ ਦੀ ਹਮਾਇਤ ਕਰਨਗੇ ਜਦਕਿ ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਅਪੀਲ ਕੀਤੀ ਸੀ ਕਿ ਚੌਥੀ ਖੁਰਾਕ ਹੈਲਥਕੇਅਰ ਵਰਕਰਾਂ ਨੂੰ ਦਿੱਤੀ ਜਾਵੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਸ ਨੇ ਸਿਹਤ ਮਾਹਿਰਾਂ ਨੂੰ ਟੀਕੇ ਸਮੇਤ ਕੋਵਿਡ-19 ਨਾਲ ਸਬੰਧਤ ਮਾਮਲਿਆਂ ’ਤੇ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ।

65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਏਜਡ ਕੇਅਰ ਰੈਜ਼ੀਡੈਂਟਸ, 50 ਸਾਲ ਤੇ ਵੱਧ ਉਮਰ ਦੇ ਆਦਿਵਾਸੀ ਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ, ਅਪਾਹਜਾਂ, ਇਮਯੂਨੋਕੰਪਰੋਮਾਈਜ਼ਡ (ਬਿਮਾਰੀਆਂ ਨਾਲ ਲੜਨ ਦੀ ਕਮਜ਼ੋਰ ਤਾਕਤ ਵਾਲੇ ਲੋਕ) ਅਤੇ 16 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਪੁਰਾਣੀ ਬਿਮਾਰੀ ਵਾਲਾ ਵਿਅਕਤੀ ਜਿਸ ਨੂੰ ਗੰਭੀਰ ਕੋਵਿਡ-19 ਦਾ ਖ਼ਤਰਾ ਹੈ, ਲਈ ਪਹਿਲਾਂ ਹੀ ਚੌਥੀ ਖ਼ੁਰਾਕ ਉਪਲਬਧ ਹੈ।
ਬੂਸਟਰਜ਼ ਘਟੇ ਹਨ ਜਦਕਿ ਕੋਵਿਡ ਦੀ ਨਵੀਂ ਵੇਵ ਤੇਜ਼ ਹੋਈ ਹੈ।

ਏਟੀਏਜੀਆਈ ਨੇ ਦੇਖਿਆ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਵਾਇਰਸ ਨਾਲ ਬਿਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ ਜਿਸ ਨਾਲ ਹਸਪਤਾਲਾਂ ’ਤੇ ਦਬਾਅ ਵਧਿਆ ਹੈ। ਇਸ ਨੇ ਕਿਹਾ ਕਿ ਓਮੀਕਰੋਨ ਦੇ ਸਬਵੈਰੀਐਂਟਾਂ ਨੇ ਬਿਮਾਰੀਆਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਇਹ ਆਉਣ ਵਾਲੇ ਮਹੀਨਿਆਂ ਵਿਚ ਜ਼ਿਆਦਾ ਖਰਾਬ ਹੋਣ ਦੀ ਆਸ ਕਰਦੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਆਵਰ ਵਰਲਡ ਇਨ ਡਾਟਾ ਪ੍ਰਾਜੈਕਟ ਮੁਤਾਬਿਕ ਪਿਛਲੇ ਦਿਨਾਂ ਦੇ ਦੌਰਾਨ ਆਸਟ੍ਰੇਲੀਆ ਵਿਚ ਫਰਾਂਸ ਨੂੰ ਛੱਡ ਕੇ ਕਿਸੇ ਵੀ ਜੀ-7 ਦੇਸ਼ ਨਾਲੋਂ ਪ੍ਰਤੀ ਵਿਅਕਤੀ ਆਸਟ੍ਰੇਲੀਆ ਵਿਚ ਕੋਵਿਡ ਦੇ ਜ਼ਿਆਦਾ ਮਾਮਲੇ ਸਨ। 95 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਦਾ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ ਪਰ ਫਰਵਰੀ ਤੋਂ ਬੂਸਟਰਜ਼ ਲੈਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ। ਕੇਵਲ 70.5 ਫ਼ੀਸਦੀ ਯੋਗ ਆਬਾਦੀ ਨੇ ਤਿੰਨ ਜਾਂ ਚਾਰ ਖ਼ੁਰਾਕਾਂ ਲਈਆਂ ਹਨ। 5 ਜੁਲਾਈ ਤੱਕ 2,413,000 ਲੋਕਾਂ ਨੇ ਚੌਥੀ ਖ਼ੁਰਾਕ ਲਈ ਹੈ ਜੋ ਕਿ ਯੋਗ ਵਿਅਕਤੀਆਂ ਦੇ 59 ਫ਼ੀਸਦੀ ਬਣਦੇ ਹਨ।

ਸਿਹਤ ਮੰਤਰੀ ਬਟਲਰ ਨੇ ਕਿਹਾ ਹੈ ਕਿ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਆਸਟ੍ਰੇਲੀਆ ਵਿਚ ਹਰੇਕ ਵਿਅਕਤੀ ਲਈ ਮੇਰਾ ਇਹ ਸੁਨੇਹਾ ਇਹ ਯਕੀਨੀ ਬਣਾਉਣ ਲਈ ਹੈ ਕਿ ਤੁਹਾਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਚੌਥੀ ਖੁਰਾਕ ਨਾਲ ਕੋਵਿਡ-19 ਖਿਲਾਫ ਸਭ ਤੋਂ ਵੱਡੀ ਸੁਰੱਖਿਆ ਮਿਲੇ। ਜੇਕਰ ਤੁਹਾਡੀ ਉਮਰ 30 ਤੋਂ 49 ਸਾਲ ਵਿਚਕਾਰ ਹੈ ਅਤੇ ਤੁਸੀਂ ਵਧੇਰੇ ਸੁਰੱਖਿਆ ਚਾਹੁੰਦੇ ਹੋ ਤਾਂ ਤੁਸੀਂ ਚੌਥੀ ਖੁਰਾਕ ਦੀ ਚੋਣ ਕਰ ਸਕਦੇ ਹੋ। ਬਟਲਰ ਨੇ ਕਿਹਾ ਕਿ ਦੋ ਖ਼ੁਰਾਕਾਂ ਕਾਫੀ ਨਹੀਂ ਹਨ ਅਤੇ ਬਜੁਰਗ ਲੋਕਾਂ ਲਈ ਤਾਂ ਤਿੰਨ ਵੀ ਥੋੜ੍ਹੀਆਂ ਹਨ।

ਆਸਟ੍ਰੇਲੀਆ ਵਿਚ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਪਗ ਇਕ ਕਰੋੜ 14 ਮਿਲੀਅਨ ਵਿਅਕਤੀ ਕੋਵਿਡ-19 ਟੀਕੇ ਦੀਆਂ ਤਿੰਨ ਜਾਂ ਚਾਰ ਖ਼ੁਰਾਕਾਂ ਲੈ ਚੁੱਕੇ ਹਨ। ਤਾਜ਼ਾ ਫੈਡਰਲ ਅਪਡੇਟ ਜਿਹੜਾ ਆਸਟ੍ਰੇਲੀਆ ਇਮਯੂਨਾਈਜ਼ੇਸ਼ਨ ਰਜਿਸਟਰ ਵਲੋਂ 5 ਜੁਲਾਈ 2022 ਦੀ ਰਾਤ 11:59 ਵਜੇ ਤੱਕ ਇਕੱਤਰ ਕੀਤੇ ਅੰਕੜਿਆਂ ਤੋਂੋਂ ਡਾਟਾ ਲੈਂਦਾ ਹੈ ਦੇ ਮੁਤਾਬਿਕ ਇਹ ਮੌਜੂਦਾ ਸਮੇਂ ਬੂਸਟਰ ਸ਼ਾਟਸ ਲਈ 70.6 ਫੀਸਦੀ ਯੋਗ ਲੋਕਾਂ ਵਿਚੋਂ ਹਨ। ਤਾਜ਼ਾ ਫੈਡਰਲ ਅਪਡੇਟ ਮੁਤਾਬਿਕ ਇਨ੍ਹਾਂ ਵਿਚੋਂ 2.1 ਮਿਲੀਅਨ ਲੋਕ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਹਨ।

Related posts

NSW Could Save 192k Hospital Bed Days with Pharmacy Reform

admin

Have Your Say on Victoria’s Multicultural Review

admin

24 ਸਾਲਾਂ ਦੇ ਵਕਫ਼ੇ ਪਿੱਛੋਂ ਆਸਟ੍ਰੇਲੀਅਨ ਟੀਮ ਪਾਕਿਸਤਾਨ ਪਹੁੰਚੀ

admin