Sport

ਮਿਥੁਨ ਤੇ ਅਸ਼ਮਿਤਾ ਨੇ ਕੀਤੀ ਰੱਦੋਬਦਲ, ਸਿੰਧੂ, ਸਾਈਨਾ ਤੇ ਪ੍ਰਣਯ ਨੇ ਵੀ ਜਿੱਤ ਕੀਤੀ ਦਰਜ

ਸਿੰਗਾਪੁਰ – ਭਾਰਤ ਦੇ ਮਿਥੁਨ ਮੰਜੂਨਾਥ ਅਤੇ ਅਸ਼ਮਿਤਾ ਚਲੀਹਾ ਨੇ ਬੁੱਧਵਾਰ ਨੂੰ ਇੱਥੇ ਆਪਣੇ ਤਜਰਬੇਕਾਰ ਵਿਰੋਧੀ ਨੂੰ ਹਰਾ ਕੇ ਰੱਦੋਬਦਲ ਕੀਤੀ ਹੈ ਜਦਕਿ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ, ਸਾਇਨਾ ਨੇਹਵਾਲ, ਐੱਚਐੱਸ ਪ੍ਰਣਯ ਨੇ ਬੁੱਧਵਾਰ ਨੂੰ ਸਿੰਗਾਪੁਰ ਓਪਨ ਬੈਡਮਿੰਟਨ ਦੇ ਦੂਜੇ ਦੌਰ ਵਿਚ ਵਾਪਸੀ ਕੀਤੀ।

ਮੰਜੂਨਾਥ ਨੇ ਹਮਵਤਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਦੇ ਮੈਚ ਵਿਚ ਹਮਵਤਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਨੂੰ ਇਕ ਘੰਟੇ ਵਿਚ 21-17, 15-21, 21-18 ਨਾਲ ਹਰਾਇਆ ਜਦੋਂਕਿ ਅਸ਼ਮਿਤਾ ਨੇ ਥਾਈਲੈਂਡ ਦੀ ਵਿਸ਼ਵ ਸਿੰਗਲਜ਼ ਵਿਚ 2ਵੇਂ ਨੰਬਰ ਦੀ ਖਿਡਾਰੀ ਬੁਸਾਨਨ ਓਂਗਬਾਮਰੁੰਗਫਾਨ ਸਿੱਧੇ ਗੇਮਾਂ ਵਿਚ 21-16, 21-11 ਨਾਲ ਹਰਾਇਆ। ਵਿਸ਼ਵ ਦੇ 77ਵੇਂ ਨੰਬਰ ਦੇ ਖਿਡਾਰੀ ਮੰਜੂਨਾਥ ਦਾ ਅਗਲਾ ਮੁਕਾਬਲਾ ਆਇਰਲੈਂਡ ਦੇ ਐਨਹਾਟ ਨਗੁਐਨ ਨਾਲ ਹੋਵੇਗਾ।

ਇਸ ਤੋਂ ਪਹਿਲਾਂ ਸਿੰਧੂ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿਚ ਵਿਸ਼ਵ ਦੀ 36ਵੇਂ ਨੰਬਰ ਦੀ ਖਿਡਾਰਨ ਬੈਲਜੀਅਮ ਦੀ ਲਿਆਨ ਟੈਨ ਨੂੰ 21-15, 21-11 ਨਾਲ ਹਰਾਉਣ ਲਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਅਗਲਾ ਮੁਕਾਬਲਾ ਵੀਅਤਨਾਮ ਦੀ ਥੂਏ ਲਿਨ ਨਗੁਏਨ ਨਾਲ ਹੋਵੇਗਾ। ਇਸ ਦੇ ਨਾਲ ਹੀ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਇੰਡੀਆ ਓਪਨ ‘ਚ ਹਮਵਤਨ ਮਾਲਵਿਕਾ ਬੰਸੌਦ ਤੋਂ ਮਿਲੀ ਹਾਰ ਦਾ ਬਦਲਾ ਲੈਂਦਿਆਂ 21-18, 21-14 ਦੀ ਜਿੱਤ ਨਾਲ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ।

ਚੰਗੀ ਫਾਰਮ ਵਿਚ ਚੱਲ ਰਹੇ ਐੱਚਐੱਸ ਪ੍ਰਣਯ ਵੀ ਦੂਜੇ ਦੌਰ ਵਿਚ ਪ੍ਰਵੇਸ਼ ਕਰਨ ਵਿਚ ਕਾਮਯਾਬ ਰਹੇ। ਪਿਛਲੇ ਹਫਤੇ ਮਲੇਸ਼ੀਆ ਮਾਸਟਰਸ ਦੇ ਸੈਮੀਫਾਈਨਲ ‘ਚ ਪਹੁੰਚੇ ਪ੍ਰਣਯ ਨੇ ਥਾਈਲੈਂਡ ਦੇ ਸਿਟਿਕੋਮ ਥਾਮਾਸਿਨ ਨੂੰ 21-13, 21-16 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਤੀਜਾ ਦਰਜਾ ਪ੍ਰਰਾਪਤ ਚੋਊ ਤਿਏਨ ਚੇਨ ਨਾਲ ਹੋਵੇਗਾ, ਜਿਸ ਨੂੰ ਉਸ ਨੇ ਹਾਲ ਹੀ ਵਿਚ ਮਲੇਸ਼ੀਆ ਓਪਨ ਵਿਚ ਹਰਾਇਆ ਸੀ।

24 ਸਾਲ ਦੇ ਮੰਜੂਨਾਥ ਨੇ ਸ਼੍ਰੀਕਾਂਤ ਦੇ ਖਿਲਾਫ ਤੇਜ਼ ਸ਼ੁਰੂਆਤ ਕਰਦੇ ਹੋਏ ਪੁਰਸ਼ ਸਿੰਗਲ ਮੈਚ ‘ਚ 6-2 ਦੀ ਬੜ੍ਹਤ ਬਣਾ ਲਈ। ਉਨ੍ਹਾਂ ਨੇ ਪੂਰੇ ਗੇਮ ਦੌਰਾਨ ਬੜ੍ਹਤ ਬਰਕਰਾਰ ਰੱਖਦੇ ਹੋਏ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ। ਸ਼੍ਰੀਕਾਂਤ ਨੇ ਦੂਜੀ ਗੇਮ ‘ਚ ਵਾਪਸੀ ਕਰਦੇ ਹੋਏ ਬ੍ਰੇਕ ਤੱਕ 11-8 ਦੀ ਬੜ੍ਹਤ ਬਣਾਈ ਅਤੇ ਫਿਰ ਲੀਡ ਨੂੰ ਵਧਾ ਕੇ ਗੇਮ ਜਿੱਤ ਕੇ 1-1 ਕਰ ਦਿੱਤਾ।

ਫੈਸਲਾਕੁੰਨ ਗੇਮ ‘ਚ ਦੋਵਾਂ ਖਿਡਾਰੀਆਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਮੰਜੂਨਾਥ ਨੇ ਬਿਹਤਰ ਕੰਟਰੋਲ ਦਿਖਾਉਂਦੇ ਹੋਏ ਬ੍ਰੇਕ ਤਕ 11-10 ਦੀ ਮਾਮੂਲੀ ਬੜ੍ਹਤ ਬਣਾ ਲਈ। ਸ਼੍ਰੀਕਾਂਤ ਨੇ 16-15 ਦੀ ਲੀਡ ਲੈ ਲਈ, ਪਰ ਮੰਜੂਨਾਥ ਨੇ 18-18 ਦਾ ਸਕੋਰ ਕਰਕੇ ਲਗਾਤਾਰ ਤਿੰਨ ਅੰਕਾਂ ਨਾਲ ਗੇਮ ਅਤੇ ਮੈਚ ਜਿੱਤ ਲਿਆ।

Related posts

ਆਸਟ੍ਰੇਲੀਆ ਦਾ ਵਿਜੈ ਅਭਿਆਨ ਰੋਕਣ ਉਤਰੇਗੀ ਭਾਰਤੀ ਮਹਿਲਾ ਟੀਮ

Bunty

ਆਈ ਪੀ ਐਲ-15 ਗੁਜਰਾਤ ਟਾਈਟਨਸ ਨੇ ਜਿੱਤਿਆ:ਜੇਤੂ ਖਿਡਾਰੀ ਹੋਏ ਮਾਲੋਮਾਲ !

admin

ਮਲੇਸ਼ੀਆ ‘ਤੇ ਵੱਡੀ ਜਿੱਤ ਦਰਜ ਕਰਨ ਉਤਰੇਗੀ ਭਾਰਤੀ ਟੀਮ

Bunty