India

ਰਾਹੁਲ ਗਾਂਧੀ ਨੂੰ ਲਿਆ ਹਿਰਾਸਤ ‘ਚ, ਕਿਹਾ- ਗ੍ਰਿਫਤਾਰ ਕਰਕੇ ਵੀ ਚੁੱਪ ਨਹੀਂ ਕਰਵਾ ਸਕੋਗੇ

ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਦਾ ਇਹ ਦੌਰ ਦੋ ਘੰਟੇ ਤਕ ਚੱਲਿਆ।

ਪੁੱਛਗਿੱਛ ਦੇ ਪਹਿਲੇ ਦੌਰ ‘ਚ ਉਨ੍ਹਾਂ ਨੇ ਜਾਂਚ ਅਧਿਕਾਰੀਆਂ ਦੇ 28 ਸਵਾਲਾਂ ਦੇ ਜਵਾਬ ਦਿੱਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਦੌਰ ਦੀ ਤਰ੍ਹਾਂ ਮੰਗਲਵਾਰ ਨੂੰ ਹੋਣ ਵਾਲੀ ਪੁੱਛਗਿੱਛ ਦੌਰਾਨ ਵੀ ਕੋਰੋਨਾ ਪ੍ਰੋਟੋਕੋਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ। ਈਡੀ ਦਫ਼ਤਰ ਵਿੱਚ ਡਾਕਟਰ ਮੌਜੂਦ ਰਹਿਣਗੇ ਅਤੇ ਐਂਬੂਲੈਂਸ ਵੀ ਤਾਇਨਾਤ ਰਹੇਗੀ। ਸੋਨੀਆ ਦੇ ਨਾਲ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਵੀ ਈਡੀ ਦਫ਼ਤਰ ਪਹੁੰਚ ਸਕਦੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਰਾਹੁਲ ਗਾਂਧੀ ਵਿਜੇ ਚੌਕ ‘ਤੇ ਧਰਨੇ ‘ਤੇ ਬੈਠੇ ਹੋਏ ਸਨ।

Related posts

ਭਾਰਤ ਦੇ ਵਿੱਚ 257 ਥਾਣਿਆਂ ਕੋਲ ਕੋਈ ਵਾਹਨ ਨਹੀਂ !

admin

ਭਾਰਤ ‘ਚ 15 ਫਰਵਰੀ ਤਕ ਰੁਕ ਜਾਵੇਗੀ ਕੋਰੋਨਾ ਦੀ ਰਫਤਾਰ

Bunty

ਮੰਦਰ ਹੋਣ ਦਾ ਦਾਅਵਾ ਕਰਨ ਵਾਲੀ ਇਕ ਪਟੀਸ਼ਨ ਨੂੰ ਸਿਵਲ ਅਦਾਲਤ ਨੇ ਸੁਣਵਾਈ ਲਈ ਪ੍ਰਵਾਨ ਕਰ ਲਿਆ

Bunty