International

ਇੰਡੋਨੇਸ਼ੀਆ ਦੇ ਸੁਲਾਵੇਸੀ ਸੂਬੇ ਚ ਹੜ• ਕਾਰਨ 3 ਲੋਕਾਂ ਦੀ ਮੌਤ, ਚਾਰ ਲਾਪਤਾ

ਜਕਾਰਤਾ – ਇੰਡੋਨੇਸ਼ੀਆ ਦੇ ਸੁਲਾਵੇਸੀ ਸੂਬੇ ਵਿੱਚ ਆਏ ਹੜ• ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹੋ ਗਏ। ਸਥਾਨਕ ਡੀਜ਼ਾਟਰ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲੋਪੀ ਜ਼ਿਲ•ੇ ਦੀ ਡੀਜ਼ਾਟਰ ਪ੍ਰਬੰਧਨ ਏਜੰਸੀ ਦੇ ਸੰਚਾਲਨ ਯੂਨਿਟ ਦੇ ਮੁਖੀ ਇਦਰਾਨ ਐਮਟੀ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਆਈ ਕੁਦਰਤੀ ਆਫ਼ਤ ਕਾਰਨ ਪਰੀਗੀ ਮਾਉਟੋਂਗ ਜ਼ਿਲ•ੇ ਦੇ ਤੋਰੂ ਪਿੰਡ ਦੇ ਸਾਰੇ ਘਰ ਪਾਣੀ ਵਿੱਚ ਡੁੱਬ ਗਏ।ਉਨ•ਾਂ ਕਿਹਾ, ”ਵੀਰਵਾਰ ਰਾਤ ਨੂੰ ਅਚਾਨਕ ਪਾਣੀ ਆਇਆ ਅਤੇ ਪਿੰਡ ਦੇ ਸਾਰੇ ਘਰ ਅਤੇ ਇਮਾਰਤਾਂ ਵਿਚ ਪਾਣੀ ਭਰ ਗਿਆ। ਪ੍ਰਭਾਵਿਤ ਖੇਤਰਾਂ ਦੀ ਜਾਂਚ ਕਰਨ ਤੋਂ ਬਾਅਦ, ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲਾਪਤਾ ਦੱਸੇ ਗਏ ਹਨ। ਖੋਜ ਅਤੇ ਬਚਾਅ ਦਫ਼ਤਰ ਦੇ ਕਰਮਚਾਰੀ ਲਾਪਤਾ ਦੀ ਭਾਲ ਕਰ ਰਹੇ ਹਨ।’

Related posts

ਰੂਸ ਦਾ ਨਵਾਂ ਕਦਮ, ਪ੍ਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦਾ ਕੀਤਾ ਐਲਾਨ

Bunty

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਯੂਜ਼ਰਸ ਨੂੰ ਲਾਗਇਨ ‘ਚ ਹੋਈਆਂ ਪਰੇਸ਼ਾਨੀਆਂ

Bunty

ਨੇਪਾਲ ਨੇ ਵੱਡੇ ਹੋਟਲਾਂ ਚ ਪਲਾਸਟਿਕ ਦੀਆਂ ਬੋਤਲਾਂ ਤੇ ਲਾਈ ਪਾਬੰਦੀ

Bunty