Sport

ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ : ਸਾਇਨਾ ਨੇਹਵਾਲ ਨੇ ਬਣਾਈ ਪ੍ਰੀ ਕੁਆਰਟਰ ਫਾਈਨਲ ‘ਚ ਥਾਂ

ਟੋਕੀਓ – ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਨੇ ਮੰਗਲਵਾਰ ਨੂੰ ਇੱਥੇ ਹਾਂਗਕਾਂਗ ਦੀ ਚੇਉਂਗ ਨਗਨ ਯੀ ‘ਤੇ ਸਿੱਧੀਆਂ ਗੇਮਾਂ ਵਿਚ ਜਿੱਤ ਦਰਜ ਕਰ ਕੇ ਬੀਡਬਲਯੂਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

ਸਾਇਨਾ ਨੇ ਪਹਿਲੇ ਗੇੜ ਦੇ ਇਸ ਮੈਚ ਵਿਚ ਨਗਨ ਯੀ ਨੂੰ 38 ਮਿੰਟ ਵਿਚ 21-19, 21-9 ਨਾਲ ਮਾਤ ਦਿੱਤੀ। ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਤੇ ਕਾਂਸੇ ਦਾ ਮੈਡਲ ਜਿੱਤ ਚੁੱਕੀ ਇਹ 32 ਸਾਲਾ ਖਿਡਾਰਨ ਪ੍ਰੀ ਕੁਆਰਟਰ ਫਾਈਨਲ ਵਿਚ ਪੁੱਜ ਗਈ ਹੈ ਕਿਉਂਕਿ ਦੂਜੇ ਗੇੜ ਦੀ ਉਨ੍ਹਾਂ ਦੀ ਵਿਰੋਧੀ ਨਾਜੋਮੀ ਓਕੁਹਾਰਾ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਲਾਂਭੇ ਹੋ ਗਈ ਹੈ। ਇਸ ਨਾਲ ਸਾਇਨਾ ਨੂੰ ਬਾਈ ਮਿਲ ਗਈ। ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਵੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤੀ ਜੋੜੀ ਨੂੰ ਮਲੇਸ਼ੀਆ ਦੀ ਯੇਨ ਯੁਆਨ ਲੋ ਤੇ ਵੇਲੇਰੀ ਸਿਓ ਨੂੰ 21-11, 21-13 ਨਾਲ ਹਰਾਉਣ ਵਿਚ ਖ਼ਾਸ ਮਿਹਨਤ ਨਹੀਂ ਕਰਨੀ ਪਈ। ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਗਨ ਦੀ ਮਿਕਸਡ ਡਬਲਜ਼ ਜੋੜੀ ਨੂੰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤੀ ਜੋੜੀ ਇੰਗਲੈਂਡ ਦੇ ਗ੍ਰੇਗਰੀ ਮਾਇਰਸ ਤੇ ਜੇਨੀ ਮੂਰ ਹੱਥੋਂ 10-21, 21-23 ਨਾਲ ਹਾਰ ਗਈ।

Related posts

ਹਰਭਜਨ ਸਿੰਘ ਦੀ ਪਾਕਿਸਤਾਨ ਨੂੰ ਖੁਲ੍ਹੀ ਚੁਣੌਤੀ, ਫਾਈਨਲ ‘ਚ ਆਉਣ ਦਿਓ ਦੇਖ ਲਵਾਂਗੇ

Bunty

ਨਿਊਜ਼ੀਲੈਂਡ 259 ਦੌੜਾਂ ‘ਤੇ ਆਲ ਆਊਟ, ਸੁੰਦਰ ਨੇ ਮੈਚ ‘ਚ 7 ਵਿਕਟਾਂ ਲਈਆਂ

Bunty

ਅਦਿਤੀ ਸ਼ੰਘਾਈ ਟੂਰਨਾਮੈਂਟ ਚ ਸੰਯੁਕਤ 55ਵੇਂ ਸਥਾਨ ਤੇ

Bunty