India

ਝਾਂਸੀ ’ਚ ਮੀਂਹ ਦਾ ਕਹਿਰ 15 ਦੀ ਮੌਤ

ਲਖਨਊ – ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ’ਚ ਸਾਉਣ ਮਹੀਨਾ ਸੁੱਕਾ ਰਹਿਣ ਤੋਂ ਬਾਅਦ ਭਾਦੋਂ ’ਚ ਮੀਂਹ ਨੇ ਕਹਿਰ ਕਰ ਦਿੱਤਾ। ਲਖਨਊ ਤੇ ਕਾਨਪੁਰ ਖੇਤਰ ਦੇ ਨਾਲ ਝਾਂਸੀ ’ਚ ਤੜਕੇ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਕਈ ਕੱਚੇ ਮਕਾਨ ਅਤੇ ਕੰਧ ਡਿੱਗਣ ਨਾਲ15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਸੱਤ ਬੱਚੇ ਵੀ ਹਨ, ਉਥੇ ਹੀ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਜ਼ਖ਼ਮੀਆਂ ਦਾ ਉਚਿਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।

Related posts

ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ, ਅਗਨੀਪਥ ਯੋਜਨਾ ਦਾ ਫ਼ੌਜ ‘ਤੇ ਨਹੀਂ ਪਵੇਗਾ ਕੋਈ ਅਸਰ

Bunty

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ: 26 ਲੋਕ ਮਾਰੇ ਗਏ

admin