International

ਇਜ਼ਰਾਈਲ ’ਚ ਜਨਮ ਦਿਨ ਦੀ ਪਾਰਟੀ ’ਚ ਭਾਰਤਵੰਸ਼ੀ ਨੌਜਵਾਨ ਦੀ ਹੱਤਿਆ

ਯੇਰੂਸ਼ਲਮ – ਇਜ਼ਰਾਈਲ ਦੇ ਕਿਰਆਤ ਸ਼ਮੋਨਾ ’ਚ ਜਨਮ ਦਿਨ ਦੀ ਪਾਰਟੀ ਦੌਰਾਨ 18 ਸਾਲਾ ਭਾਰਤਵੰਸ਼ੀ ਯੋਏਲ ਲੇਹਿੰਗਹੇਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ’ਚ 13-15 ਸਾਲ ਦੇ ਅੱਠ ਲੜਕਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਯੋਏਲ ਕਰੀਬ ਇਕ ਸਾਲ ਪਹਿਲਾਂ ਭਾਰਤ ਤੋਂ ਪਰਿਵਾਰ ਨਾਲ ਇਜ਼ਰਾਈਲ ਰਹਿਣ ਗਿਆ ਸੀ। ਕੱਲ੍ਹ ਇਕ ਜਨਮ ਦਿਨ ਦੀ ਪਾਰਟੀ ’ਚ 20 ਨੌਜਵਾਨਾਂ ਤੇ ਲੜਕਿਆਂ ਵਿਚਾਲੇ ਸੰਘਰਸ਼ ਹੋਇਆ ਸੀ। ਇਸ ਪਾਰਟੀ ’ਚ ਯੋਏਲ ਨੂੰ ਵੀ ਸੱਦਿਆ ਗਿਆ ਸੀ। ਨੋਫਹਾਗਲਿਲ ਦੇ ਮੇਅਰ ਰੋਨੇਨ ਪਲੋਟ ਨੇ ਇਕ ਫੇਸਬੁੱਕ ਪੋਸਟ ’ਚ ਯੋਏਲ ਨੂੰ ਚੰਗਾ ਨੌਜਵਾਨ ਦੱਸਿਆ ਹੈ। ਯੋਏਲ ਭਾਰਤ ਦੇ ਉੱਤਰ ਪੂਰਬੀ ਸੂਬਿਆਂ ਮਨੀਪੁਰ ਤੇ ਮਿਜ਼ੋਰਮ ਤੋਂ ਪਿਛਲੇ 20 ਸਾਲਾਂ ਦੌਰਾਨ ਮਾਈਗ੍ਰੇਟ ਹੋ ਕੇ ਇਜ਼ਰਾਈਲ ’ਚ ਵਸੇ ਬੇਨੀ ਮੇਨਾਸ਼ੇ ਯਹੂਦੀ ਫ਼ਿਰਕੇ ਨਾਲ ਸਬੰਧਤ ਸੀ। ਹਾਲੀਆ ਸਾਲਾਂ ’ਚ ਇਸ ਫ਼ਿਰਕੇ ਦੇ ਕਰੀਬ 3,000 ਲੋਕ ਇਜ਼ਰਾਈਲ ਮਾਈਗ੍ਰੇਟ ਹੋਏ ਹਨ।

Related posts

ਬੰਗਲਾਦੇਸ਼ ਦੇ ਪ੍ਰਮੁੱਖ ਸ਼ਹਿਰਾਂ ਚ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਸ਼ੁਰੂ

Bunty

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਜੀ-7 ਨੇਤਾਵਾਂ ਨੂੰ ਕਰਨਗੇ ਸੰਬੋਧਨ, ਰੂਸ ‘ਤੇ ਸਖ਼ਤ ਪਾਬੰਦੀਆਂ ਲਗਾਉਣ ਦੀ ਕਰਨਗੇ ਕੋਸ਼ਿਸ਼

Bunty

ਰਾਸ਼ਟਰਪਤੀ ਬਾਇਡਨ ਨੇ ਸੁਪਰਮਾਰਕੀਟ ਦੀ ਘਟਨਾ ‘ਤੇ ਕਿਹਾ – ਘਰੇਲੂ ਅੱਤਵਾਦ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਹੋਣਾ ਚਾਹੀਦੈ ਖੜ੍ਹੇ

Bunty