International

ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸੇਵਾਵਾਂ ਖੋਲ੍ਹਣ ਦੀ ਕੀਤੀ ਮੰਗ

ਓਟਾਵਾ – ਕੈਨੇਡਾ ਦੇ 15 ਗੁਰਦੁਆਰਿਆਂ ਨੇ ਸਾਂਝੇ ਤੌਰ ‘’ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੂੰ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸੇਵਾਵਾਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਗੁਰਦੁਆਰਿਆਂ ਵਿਚੋਂ ਇੱਕ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ਵਿਚ ਹਾਈ ਕਮਿਸ਼ਨ ਵਿਚ ਨਿੱਜੀ ਵੀਜ਼ਾ ਅਤੇ ਈ-ਵੀਜ਼ਾ ਸੇਵਾਵਾਂ ਲੈਣੀਆਂ ਬੰਦ ਕਰ ਦਿੱਤੀਆਂ ਹਨ।ਇਸ ਕਾਰਨ ਉਨ੍ਹਾਂ ਕੈਨੇਡੀਅਨ ਨਾਗਰਿਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਜੋ ਭਾਰਤ ਅਤੇ ਖਾਸ ਕਰਕੇ ਪੰਜਾਬ ਜਾਣਾ ਚਾਹੁੰਦੇ ਹਨ। ਇਸ ਸਮੇਂ ਉਨ੍ਹਾਂ ਲਈ ਉਡੀਕ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਕੈਨੇਡੀਅਨ ਗੁਰਦੁਆਰਾ ਸੰਸਥਾਵਾਂ ਨੇ ਪੱਤਰ ਵਿਚ ਲਿਖਿਆ ਹੈ ਕਿ ਇਸ ਸਮੇਂ ਕੈਨੇਡੀਅਨ ਖਰੀਦਦਾਰੀ ਲਈ ਪੰਜਾਬ ਜਾਂਦੇ ਹਨ। ਅਤੇ ਹੋਟਲ ਆਦਿ ਵਿਚ ਠਹਿਰਦੇ ਹਨ। ਇਕ ਤਰ੍ਹਾਂ ਨਾਲ ਪੰਜਾਬ ‘’ਚ ਸੈਰ-ਸਪਾਟੇ ਦਾ ਸੀਜ਼ਨ ਆਪਣੇ ਸਿਖਰ ‘’ਤੇ ਹੈ, ਜਦਕਿ ਇਸ ਵਾਰ ਵੱਡੀ ਗਿਣਤੀ ‘’ਚ ਲੋਕ ਵੀਜ਼ੇ ਨਾ ਮਿਲਣ ਕਾਰਨ ਨਹੀਂ ਜਾ ਸਕੇ। ਇਸ ਨਾਲ ਛੋਟੇ-ਵੱਡੇ ਸਾਰੇ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

admin

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin