Sport

ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਮਗ਼ਾ

ਨਵੀਂ ਦਿੱਲੀ – ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਮੰਗਲਵਾਰ ਨੂੰ ਕੋਰੀਆ ਦੇ ਚਾਂਗਵੋਨ ਵਿਚ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤ ਲਈ ਪੈਰਿਸ ਉਲੰਪਿਕ ਕੋਟਾ ਸਥਾਨ ਪੱਕਾ ਕਰ ਲਿਆ ਹੈ। ਸਰਬਜੋਤ ਨੇ ਫਾਈਨਲ ਵਿਚ 221.1 ਦਾ ਸਕੋਰ ਕੀਤਾ। ਉਹ ਚੀਨ ਦੇ ਝਾਂਗ ਯਿਫਾਨ (ਸੋਨੇ, 243.7) ਅਤੇ ਲਿਊ ਜਿਨਯਾਓ (242.1) ਤੋਂ ਬਾਅਦ ਤੀਜੇ ਸਥਾਨ ‘’ਤੇ ਰਿਹਾ।ਉਸ ਨੇ ਭਾਰਤ ਲਈ ਨਿਸ਼ਾਨੇਬਾਜ਼ੀ ਵਿਚ ਅੱਠਵਾਂ ਉਲੰਪਿਕ ਕੋਟਾ ਸਥਾਨ ਹਾਸਲ ਕੀਤਾ। ਪਿਸਟਲ ਮੁਕਾਬਲੇ ਵਿਚ ਇਹ ਦੇਸ਼ ਦਾ ਪਹਿਲਾ ਉਲੰਪਿਕ (2024) ਕੋਟਾ ਹੈ। ਭਾਰਤੀ ਨਿਸ਼ਾਨੇਬਾਜ਼ ਨੇ ਇਸ ਤੋਂ ਪਹਿਲਾਂ 581 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।ਚੀਨ ਨੇ ਇਸ ਈਵੈਂਟ ਵਿਚ ਪਹਿਲਾਂ ਹੀ ਅਪਣੇ ਦੋਵੇਂ ਕੋਟਾ ਸਥਾਨ ਹਾਸਲ ਕਰ ਲਏ ਹਨ ਜਦਕਿ ਫਾਈਨਲ ਵਿਚ ਪਹੁੰਚਣ ਵਾਲੇ ਕੋਰੀਆ ਦੇ ਦੋ ਨਿਸ਼ਾਨੇਬਾਜ਼ਾਂ ਵਿਚੋਂ ਸਿਰਫ਼ ਇਕ ਹੀ ਕੋਟਾ ਹਾਸਲ ਕਰਨ ਦੇ ਯੋਗ ਸੀ। ਸਬਰਜੋਤ ਨੇ ਪਹਿਲੇ ਪੰਜ ਅੰਕਾਂ ਤੋਂ ਬਾਅਦ ਬੜ੍ਹਤ ਹਾਸਲ ਕਰ ਲਈ ਸੀ ਪਰ ਇਸ ਤੋਂ ਬਾਅਦ ਚੀਨ ਦੇ ਦੋਵੇਂ ਖਿਡਾਰੀ ਉਸ ਨੂੰ ਪਿੱਛੇ ਛੱਡਣ ਵਿਚ ਸਫਲ ਰਹੇ।ਪੁਰਸ਼ਾਂ ਦੇ ਏਅਰ ਪਿਸਟਲ ਵਿਚ ਹੋਰ ਭਾਰਤੀਆਂ ਵਿਚ ਵਰੁਣ ਤੋਮਰ (578) ਅਤੇ ਕੁਨਾਲ ਰਾਣਾ (577) ਕ੍ਰਮਵਾਰ 16ਵੇਂ ਅਤੇ 17ਵੇਂ ਸਥਾਨ ’ਤੇ ਰਹੇ ਜਦਕਿ ਸ਼ਿਵ (576) 20ਵੇਂ ਅਤੇ ਸੌਰਭ ਚੌਧਰੀ (569) 35ਵੇਂ ਸਥਾਨ ’ਤੇ ਰਹੇ।

Related posts

ਇੰਗਲੈਂਡ Ḕਚ ਅੱਜ ਤੋਂ ਸ਼ੁਰੂ ਹੋ ਰਿਹਾ ਮਹਿਲਾ ਟੀ-20 ਵਿਸ਼ਵ ਕੱਪ 5 ਜੁਲਾਈ ਤੱਕ ਚੱਲੇਗਾ !

admin

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਫ਼ੀਫਾ ਵਰਲਡ ਫੁੱਟਬਾਲ ਕੱਪ ਸ਼ੁਰੂ !

admin

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

admin