Sport

ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਬਣੇ ਦੁਨੀਆਂ ਦੇ ਨੰਬਰ 1 ਵਨਡੇ ਬੱਲੇਬਾਜ਼

ਨਵੀਂ ਦਿੱਲੀ – ਜਿੱਥੇ ਭਾਰਤੀ ਕ੍ਰਿਕੇਟ ਟੀਮ ਵਿਸ਼ਵ ਕੱਪ 2023 ਵਿੱਚ ਸਾਰੀਆਂ ਟੀਮਾਂ ‘’ਤੇ ਹਾਵੀ ਰਹੀ ਹੈ ਉਥੇ ਪੰਜਾਬ ਦੇ ਸ਼ੁਭਮਨ ਗਿੱਲ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜੀ ਹਾਂ, ਆਈ.ਸੀ.ਸੀ. ਵੱਲੋਂ ਸਾਂਝੀ ਕੀਤੀ ਗਈ ਨਵੀਂ ਰੈਂਕਿੰਗ ਦੇ ਮੁਤਾਬਕ ਸ਼ੁਭਮਨ ਗਿੱਲ ਵਨਡੇ ਵਿੱਚ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬਾਬਰ ਆਜ਼ਮ ਵਨਡੇ ਕ੍ਰਿਕੇਟ ਵਿਚ ਨੰਬਰ 1 ਬੱਲੇਬਾਜ਼ ਸਨ ਪਰ ਹੁਣ ਉਨ੍ਹਾਂ ਤੋਂ ਇਹ ਖ਼ਿਤਾਬ ਸ਼ੁਭਮਨ ਨੇ ਹਾਸਲ ਕਰ ਲਿਆ ਹੈ। ਦੱਸਣਯੋਗ ਹੈ ਕਿ 830 ਪੁਆਇੰਟਾਂ ਨਾਲ ਸ਼ੁਭਮਨ ਗਿੱਲ ਸਿਖਰ ’ਤੇ ਹਨ ਜਦਕਿ ਦੂਜੇ ਥਾਂ ‘’ਤੇ 824 ਪੁਆਇੰਟਾਂ ਨਾਲ ਪਾਕਿਸਤਾਨ ਦੇ ਬਾਬਰ ਆਜ਼ਮ ਬਣੇ ਹੋਏ ਹਨ। ਤੀਜੇ ਰੈਂਕ ‘’ਤੇ ਦੱਖਣ ਅਫ਼ਰੀਕਾ ਦੇ ਕੁਇੰਟਨ ਡੀ ਕਾਕ ਹਨ, ਜਿਨ੍ਹਾਂ ਨੇ ਵਿਸ਼ਵ ਕੱਪ 2023 ਵਿਚ ਬੱਲੇ ਤੋਂ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਹੈ। ਇੰਨਾ ਹੀ ਨਹੀਂ ਬਲਕਿ ਉਹ ਇਸ ਸਾਲ ਵਿਸ਼ਵ ਕੱਪ ‘’ਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘’ਚ ਪਹਿਲੀ ਥਾਂ ‘’ਤੇ ਹਨ ਜਦਕਿ ਦੂਜੇ ‘’ਤੇ ਵਿਰਾਟ ਕੋਹਲੀ ਦਾ ਨਾਮ ਹੈ। ਕੁਇੰਟਨ ਡੀ ਕਾਕ ਨੇ ਇਸ ਸਾਲ ਵਿਸ਼ਵ ਕੱਪ ‘’ਚ ਹੁਣ ਤੱਕ (8 ਨਵੰਬਰ ਤੱਕ) 550 ਰਨ ਬਣਾਏ ਹਨ ਜਦਕਿ ਵਿਰਾਟ ਕੋਹਲੀ ਨੇ 543 ਰਨ ਬਣਾਏ ਹਨ। ਵਨਡੇ ਰੈਂਕਿੰਗ ਵਿਚ ਚੌਥੇ ਨੰਬਰ ‘’ਤੇ ਵਿਰਾਟ ਕੋਹਲੀ ਦਾ ਨਾਮ ਮੌਜੂਦ ਹੈ। ਇਨ੍ਹਾਂ ਤੋਂ ਇਲਾਵਾ ਟਾਪ 10 ਵਿਚ ਭਾਰਤ ਦੇ ਰੋਹਿਤ ਸ਼ਰਮਾ ਦਾ ਵੀ ਨਾਮ ਸ਼ਾਮਲ ਹੈ ਜੋ ਕਿ ਛੇਵੇਂ ਨੰਬਰ ‘’ਤੇ ਹਨ। ਦੂਜੇ ਪਾਸੇ 20 ਰੈੰਕਿੰਗ ਵਿੱਚ ਭਾਰਤ ਦੇ ਸੁਰਿਆਕੁਮਾਰ ਯਾਦਵ ਪਹਿਲੇ ਨੰਬਰ ‘’ਤੇ ਬਣੇ ਹੋਏ ਹਨ।

Related posts

ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਕੋਚ ਲੈਂਗਰ ਵਲੋਂ ਅਸਤੀਫਾ !

admin

ਆਸਟ੍ਰੇਲੀਆਈ ਮੀਡੀਆ ’ਤੇ ਚੜਿ੍ਹਆ ਭਾਰਤ ਦਾ ਬੁਖਾਰ, ਹਿੰਦੀ-ਪੰਜਾਬੀ ਵਿਚ ਵੀ ਟੈਸਟ ਸੀਰੀਜ਼ ਕੀਤੀ ਕਵਰੇਜ

Bunty

ਆਸਟ੍ਰੇਲੀਆ ਦੇ 3 ਖਿਡਾਰੀ ਦੱਖਣੀ ਅਫਰੀਕਾ ਸੀਰੀਜ਼ ‘ਚੋਂ ਬਾਹਰ !

admin