International

ਪੂਤਿਨ ਵਲੋਂ 2030 ਤਕ ਸੱਤਾ ’ਚ ਬਣੇ ਰਹਿਣ ਦੀ

ਮਿਸੀਸਾਗਾ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਰਚ 2024 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਪੂਤਿਨ ਦੇ ਇਸ ਫ਼ੈਸਲੇ ਨਾਲ ਉਹ 2030 ਤਕ ਸੱਤਾ ’ਚ ਬਣੇ ਰਹਿਣਗੇ ਅਤੇ ਰੂਸ ਦੀ ਅਗਵਾਈ ਕਰਨਗੇ। 1999 ’ਚ ਬੋਰਿਸ ਯੇਲਤਸਿਨ ਨੇ ਪੂਤਿਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੌਂਪਿਆ ਸੀ ਜਿਸ ਦੇ ਬਾਅਦ ਤੋਂ ਪੂਤਿਨ ਹੀ ਜੋਸਫ਼ ਸਟਾਲਿਨ ਦੇ ਬਾਅਦ ਕਿਸੇ ਵੀ ਹੋਰ ਰੂਸੀ ਸ਼ਾਸਕ ਦੀ ਤੁਲਨਾ ’ਚ ਜ਼ਿਆਦਾ ਸਮੇਂ ਤਕ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ। ਇੱਥੋਂ ਤਕ ਲਿਓਨਿਦ ਬ੍ਰੇਝਾਨੇਵ ਦਾ ਕਾਰਜ ਕਾਲ ਵੀ 18 ਸਾਲਾਂ ਦੀ ਹੀ ਸੀ।
ਜ਼ਿਕਰਯੋਗ ਹੈ ਕਿ ਪੂਤਿਨ 7 ਅਕਤੂਬਰ ਨੂੰ 71 ਸਾਲ ਦੇ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਪੂਤਿਨ ਦੇ ਫ਼ੈਸਲੇ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਸਲਾਹਕਾਰ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਦੀ ਤਿਆਰੀ ’ਚ ਲੱਗੇ ਹੋਏ ਹਨ। ਇੱਕ ਵਿਦੇਸ਼ੀ ਰਾਜਦੂਤ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੂਤਿਨ ਨੇ ਹਾਲ ਹੀ ’ਚ ਇਹ ਫ਼ੈਸਲਾ ਲਿਆ ਹੈ ਅਤੇ ਇਸ ਦਾ ਐਲਾਨ ਵੀ ਜਲਦੀ ਹੋਵੇਗਾ ਹਾਲਾਂਕਿ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Related posts

ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਨਵੇਂ ਮੰਤਰੀ ਮੰਡਲ ਦਾ ਗਠਨ !

admin

ਅਮਰੀਕੀ ਸਰਹੱਦ ਨੇੜੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ : ਟਰੰਪ

Bunty

ਹੁਣ 19 ਮਾਹਿਰਾਂ ਨੂੰ ਮਿਲੇਗਾ ਅਮਰੀਕੀ ਵੀਜ਼ਾ

Bunty