ਮਨੀਲਾ – ਯੂਰਪੀਅਨ-ਮੈਡੀਟੇਰੀਅਨ ਸਿਸਮਿਕ ਸੈਂਟਰ (ਈ.ਐੱਮ.ਐੱਸ.ਸੀ.) ਨੇ ਕਿਹਾ ਕਿ ਫਿਲੀਪੀਨਜ਼ ਦੇ ਮਿੰਡਾਨਾਓ ’ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 7.5 ਸੀ। ਈ.ਐੱਮ.ਐੱਸ.ਸੀ. ਨੇ ਕਿਹਾ ਕਿ ਭੂਚਾਲ 63 ਕਿਲੋਮੀਟਰ (39 ਮੀਲ) ਦੀ ਡੂੰਘਾਈ ’ਤੇ ਸੀ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।