International

ਪ੍ਰੋਸੁੱਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆਂ ਦੇ ਹੱਕ ਵਿੱਚ ਇਟਲੀ ਦੇ ਕਰੇਮੋਨਾ ਸ਼ਹਿਰ ਵਿੱਚ ਕੀਤਾ ਗਿਆ ਵਿਸ਼ਾਲ ਮੁਜ਼ਾਹਰਾ

??????????
 ਰੋਮ ਇਟਲੀ – ਉੱਤਰੀ ਇਟਲੀ ਦੇ ਕਰਮੋਨਾ ਜਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੁੱਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮੇ ਜੋ ਕਿ ਪਿਛਲੀ 16 ਅਕਤੂਬਰ ਤੋਂ ਧਰਨੇ ਤੇ ਬੈਠੇ ਹੋਏ ਹਨ ਜੋ ਕਿ ਅਜੇ ਵੀ ਨਿਰੰਤਰ ਜਾਰੀ ਹੈ। ਕਿਉਂਕਿ ਉਹ ਪਿਛਲੇ 15-20 ਸਾਲਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਅਚਾਨਕ ਹੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਸੀ। ਉਹਨਾਂ ਦੀ ਸੰਸਥਾ ਯੂਐਸਬੀ ਉਹਨਾਂ ਵੱਲੋਂ ਕਾਨੂੰਨੀ ਚਾਰਾਜੋਈ ਵੀ ਕਰ ਰਹੀ ਹੈ। ਬੀਤੇ ਕੱਲ ਇਹਨਾਂ ਵੀਰਾਂ ਵੱਲੋਂ ਕਰੇਮੋਨਾ ਸ਼ਹਿਰ ਵਿਖੇ ਇੱਕ ਵਿਸ਼ਾਲ ਮੁਜ਼ਹਰਾ ਕਰਨ ਦਾ ਐਲਾਨ ਕੀਤਾ ਗਿਆ ਸੀ। ਜੋ ਕਿ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਵਿਸ਼ਾਲ ਇਕੱਠ ਦੇ ਰੂਪ ਵਿੱਚ ਯਾਦਗਾਰੀ ਹੋ ਨਿਬੜਿਆ। ਇਸ ਸੰਸਥਾ ਵਿੱਚ ਉਹਨਾਂ ਵੀਰਾਂ ਦੇ ਦੱਸਣ ਅਨੁਸਾਰ ਲੋਮਬਾਰਦੀਆ ਸੂਬੇ ਤੋਂ ਪੰਜਾਬੀ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਖੂਬ ਸਾਥ ਦਿੱਤਾ। ਜਿਸ ਦੀ ਉਹਨਾਂ ਨੂੰ ਉਮੀਦ ਵੀ ਸੀ। ਇਸ ਤੋਂ ਇਲਾਵਾ ਲੋਮਬਾਰਦੀਆ ਸੂਬੇ ਦੇ ਯੂਐਸਬੀ ਦੇ ਮੈਂਬਰਾਂ ਨੇ ਵੀ ਉਹਨਾਂ ਦਾ ਭਰਪੂਰ ਸਾਥ ਦਿੱਤਾ ।ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਹਨਾਂ ਵੀਰਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਹੋਰਨਾਂ ਭਾਈਚਾਰਿਆ ਜਿਵੇਂ ਕਿ ਅਰਬ ਕੰਟਰੀ ਦੇ ਵੀਰ ਵੀ ਇਸ ਮੁਜ਼ਾਹਰੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਇਹਨਾਂ ਦੀ ਹੌਸਲਾ ਅਫਜਾਈ ਕੀਤੀ ਕਿ ਜਿਵੇਂ ਪਿਛਲੇ 45 ਦਿਨਾਂ ਤੋਂ ਤੁਸੀਂ ਰੋਸ ਪ੍ਰਦਰਸ਼ਨ ਤੇ ਧਰਨਾ ਕਰ ਰਹੇ ਹੋ ਇਹ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ 45 ਦਿਨਾਂ ਤੱਕ ਕੋਈ ਵੀ ਆਪਣੀ ਆਵਾਜ਼ ਨਹੀਂ ਉਠਾਉਂਦਾ ਜਦੋਂ ਕਿ ਤੁਸੀਂ ਇਥੇ ਧਰਨੇ ਦੌਰਾਨ ਆਪਣੇ ਮਜਬੂਤ ਹੋਣ ਸਬੂਤ ਦੇ ਰਹੇ ਹੋ ਕਸਰਤ ਕਰ ਰਹੇ ਹੋ ਦੌੜ ਲਗਾ ਰਹੇ ਹੋ। ਅਰਬੀ ਭਾਈਚਾਰੇ ਦੇ ਵੀਰਾਂ ਨੇ ਇਸ ਗੱਲ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਸਾਡਾ ਅਧਿਕਾਰ ਹੈ ਅਤੇ ਅਸੀ ਤੁਹਾਡਾ ਸਾਥ ਦੇਣ ਆਏ ਹਾਂ। ਇਸ ਵਿਸ਼ਾਲ ਪ੍ਰਦਰਸ਼ਨ ਦੌਰਾਨ ਪੰਜਾਬੀ ਭਾਈਚਾਰੇ ਅਤੇ ਯੂਐਸਬੀ ਸੰਸਥਾ ਵੱਲੋਂ ਪਹੁੰਚੇ ਵਕੀਲਾਂ ਅਤੇ ਮੁਖੀਆਂ ਨੇ ਮੁਜ਼ਾਹਰੇ ਵਿੱਚ ਪਹੁੰਚੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਉਹਨਾਂ ਦੇ ਹੱਕਾਂ ਲਈ ਜਾਕਰੂਕ ਹੋਣ ਦਾ ਹੋਕਾ ਦਿੱਤਾ। ਅੰਤ ਵਿੱਚ ਪੰਜਾਬੀ ਵੀਰਾਂ ਨੇ ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਦੂਰੋ-ਨੇੜਿਓ ਪਹੁੰਚੇ ਸਾਰੇ ਭਾਈਚਾਰਿਆਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਸਭ ਨੂੰ ਹੀ ਆਪਣੀਆਂ ਹੱਕੀ ਮੰਗਾਂ ਲਈ ਖੜਨ ਦਾ ਸੱਦਾ ਦਿੱਤਾ।ਇਟਾਲੀਆਨ ਇੰਡੀਅਨ ਪ੍ਰੈਸ ਕਲੱਬ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ਜੋ ਕਿ ਉਹਨਾਂ ਦੀ ਅਵਾਜ਼ ਸਾਰੀ ਦੁਨੀਆਂ ਤੱਕ ਪਹੁੰਚਾ ਰਹੇ ਹਨ।ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਰੋਸ ਮੁਜ਼ਾਹਰੇ ਨਾਲ ਉਹਨਾਂ ਦੀ ਆਵਾਜ਼ ਜਰੂਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਅਤੇ ਉਹਨਾਂ ਨੂੰ ਵਾਪਸ ਕੰਮਾਂ ਤੇ ਬੁਲਾਇਆ ਜਾਵੇਗਾ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin