ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਵਿੱਚ 13 ਸਾਲਾਂ ਤੋਂ ਕੰਮ ਕਰ ਰਹੀ ਭਾਰਤੀ ਮਹਿਲਾ ਅਕਸ਼ਤਾ ਕ੍ਰਿਸ਼ਣਮੂਰਤੀ ਨੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਦੀ ਅਜਿਹੀ ਪਹਿਲੀ ਮਹਿਲਾ ਬਣ ਗਈ ਹੈ ਜਿਸ ਨੇ ਮੰਗਲ ‘’ਤੇ ਰੋਵਰ ਚਲਾਇਆ ਹੈ। ਅਕਸ਼ਤਾ ਨਾਸਾ ਦੇ ਮਿਸ਼ਨ ਦਾ ਹਿੱਸਾ ਸੀ, ਜਿਸ ਦੇ ਤਹਿਤ ਪੁਲਾੜ ਏਜੰਸੀ ਮੰਗਲ ‘’ਤੇ ਕੁਝ ਨਮੂਨੇ ਇਕੱਠੇ ਕਰ ਰਹੀ ਸੀ। ਇਸ ਤਹਿਤ ਉਸ ਨੇ ਮੰਗਲ ਗ੍ਰਹਿ ‘’ਤੇ ਰੋਵਰ ਚਲਾ ਕੇ ਰਿਕਾਰਡ ਬਣਾਇਆ। ਕਿਹਾ ਜਾ ਰਿਹਾ ਹੈ ਕਿ ਹੁਣ ਇਹ ਸੈਂਪਲ ਧਰਤੀ ‘’ਤੇ ਲਿਆਂਦੇ ਜਾਣਗੇ।ਅਕਸ਼ਤਾ ਦਾ ਕਹਿਣਾ ਹੈ ਕਿ ਐਨਆਈਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਲੈ ਕੇ ਨਾਸਾ ਵਿੱਚ ਪੂਰਾ ਸਮਾਂ ਕੰਮ ਕਰਨ ਤੱਕ, ਕੁਝ ਵੀ ਆਸਾਨ ਨਹੀਂ ਸੀ। ਪਰ ਅੱਜ ਮੈਂ ਕਈ ਤਰ੍ਹਾਂ ਦੇ ਪੁਲਾੜ ਮਿਸ਼ਨਾਂ ਲਈ ਕੰਮ ਕਰਦੀ ਹਾਂ। ਕੋਈ ਸੁਪਨਾ ਔਖਾ ਨਹੀਂ ਹੁੰਦਾ। ਆਪਣੇ ਆਪ ‘ਤੇ ਵਿਸ਼ਵਾਸ ਰੱਖੋ ਅਤੇ ਸਖ਼ਤ ਮਿਹਨਤ ਕਰੋ, ਤੁਸੀਂ ਆਪਣੀ ਮੰਜ਼ਿਲ ‘ਤੇ ਜ਼ਰੂਰ ਪਹੁੰਚੋਗੇ। ਮੇਰਾ ਉਦੇਸ਼ 10 ਲੱਖ ਲੋਕਾਂ ਨੂੰ ਵੱਡੇ ਸੁਪਨੇ ਲੈਣ ਅਤੇ ਬਿਹਤਰ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨਾ ਹੈ।ਇੰਸਟਾਗ੍ਰਾਮ ‘’ਤੇ ਆਪਣੀ ਯਾਤਰਾ ਨੂੰ ਸਾਂਝਾ ਕਰਦੇ ਹੋਏ ਅਕਸ਼ਤਾ ਨੇ ਕਿਹਾ ਕਿ ਮੈਂ 13 ਸਾਲ ਪਹਿਲਾਂ ਨਾਸਾ ਨਾਲ ਕੰਮ ਕਰਨ ਲਈ ਅਮਰੀਕਾ ਆਈ ਸੀ। ਮੇਰੇ ਕੋਲ ਜ਼ਮੀਨ ਅਤੇ ਮੰਗਲ ‘ਤੇ ਵਿਗਿਆਨ ਅਤੇ ਰੋਬੋਟਿਕ ਆਪਰੇਸ਼ਨਾਂ ਦੀ ਅਗਵਾਈ ਕਰਨ ਦੇ ਸੁਪਨੇ ਤੋਂ ਇਲਾਵਾ ਕੁਝ ਨਹੀਂ ਸੀ।