Bollywood

ਧੋਖਾਧੜੀ ਦੇ ਮਾਮਲੇ ’ਚ ਜ਼ਰੀਨ ਖ਼ਾਨ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਖਿਲਾਫ ਸਾਲ 2018 ’ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਅਦਾਕਾਰਾ ਇਸ ਮਾਮਲੇ ਦੀ ਸੁਣਵਾਈ ਲਈ ਕੋਲਕਾਤਾ ਦੀ ਇੱਕ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਨੇ ਇਸ ਮਾਮਲੇ ’ਚ ਜ਼ਰੀਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਬਿਨਾਂ ਇਜਾਜ਼ਤ ਦੇਸ਼ ਨਾ ਛੱਡਣ ਦਾ ਹੁਕਮ ਦਿੱਤਾ।ਇਸ ਮਾਮਲੇ ’ਚ ਕੁਝ ਮਹੀਨੇ ਪਹਿਲਾਂ ਅਦਾਲਤ ਨੇ ਜ਼ਰੀਨ ਦੇ ਨਾਂ ’ਤੇ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੋਲਕਾਤਾ ਪੁਲਸ ਨੇ ਅਦਾਕਾਰਾ ਨੂੰ ਤਲਬ ਕੀਤਾ ਸੀ। ਹੁਣ ਆਖਿਰਕਾਰ ਅਦਾਕਾਰਾ ਨੂੰ ਇਸ ਮਾਮਲੇ ’ਚ ਕੁਝ ਰਾਹਤ ਮਿਲੀ ਹੈ। ਕੋਲਕਾਤਾ ਦੀ ਸਿਆਲਦਾਹ ਅਦਾਲਤ ਨੇ ਉਸ ਨੂੰ 30,000 ਰੁਪਏ ਦੇ ਨਿੱਜੀ ਮੁਚਲਕੇ ’ਤੇ 26 ਦਸੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

Related posts

‘ਸਤਯਮੇਵ ਜਯਤੇ 2’ ਪਿੱਛੋਂ ਮੁਕੇਸ਼ ਭੱਟ ਦੀ ਫਿਲਮ ਵਿੱਚ ਜਾਨ ਅਤੇ ਦਿਵਿਆ ਖੋਸਲਾ ਨਜ਼ਰ ਆਉਣਗੇ

Deepak

ਅਜੇ ਦੇਵਗਨ ਨੇ ਸਾਂਝਾ ਕੀਤਾ ‘ਰਨਵੇ 34’ ਦਾ ਪੋਸਟਰ

Bunty

ਨਸੀਰੂਦੀਨ ਸ਼ਾਹ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ, ਬੇਟੇ ਨੇ ਦੱਸਿਆ ਅਸਲ ਸੱਚ

admin